ਸਫ਼ਨਯਾਹ 2

ਇਹ ਅਨੰਦ ਦਾ ਸ਼ਹਿਰ ਹੈ, ਜੋ ਸੁਰੱਖਿਆ ਵਿੱਚ ਰਹਿੰਦਾ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੈਂ ਹੀ ਹਾਂ! ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।” ਉਸਦੀ ਕਿੰਨੀ ਤਬਾਹੀ ਹੋ ਗਈ ਹੈ, ਜੰਗਲੀ ਜਾਨਵਰਾਂ ਲਈ ਇੱਕ ਖੱਡ! ਸਾਰੇ ਜਿਹੜੇ ਉਸ ਸ਼ਹਿਰ ਦੇ ਕੋਲ ਦੀ ਲੰਘਦੇ ਹਨ ਉਸ ਦੇ ਮਖੌਲ ਉਡਾਉਂਦੇ ਹਨ ਅਤੇ ਆਪਣੀਆਂ ਮੁੱਠੀਆਂ ਹਿਲਾ ਦਿੰਦੇ ਹਨ।

Zephaniah 2:15 (UKJV) This is the rejoicing city that dwelt carelessly, that said in her heart, I am, and there is none beside me: how is she become a desolation, a place for beasts to lie down in! every one that passes by her shall hiss, and wag his hand.

13ਉਹ ਉੱਤਰ ਵੱਲ ਆਪਣਾ ਹੱਥ ਵਧਾਵੇਗਾ, ਅਤੇ ਅੱਸ਼ੂਰ ਨੂੰ ਤਬਾਹ ਕਰ ਦੇਵੇਗਾ, ਨੀਨਵਾਹ ਨੂੰ ਬਿਲਕੁਲ ਉਜਾੜ, ਅਤੇ ਮਾਰੂਥਲ ਵਾਂਗ ਸੁੱਕਾ ਛੱਡ ਦੇਵੇਗਾ।

14ਵੱਗ ਉਸ ਦੇ ਵਿੱਚ ਲੇਟਣਗੇ, ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ, ਗਿਧਾਂ ਅਤੇ ਮਾਰੂਥਲ ਉੱਲੂ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜੇਗੀ, ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ, ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।

15ਇਹ ਅਨੰਦ ਦਾ ਸ਼ਹਿਰ ਹੈ, ਜੋ ਸੁਰੱਖਿਆ ਵਿੱਚ ਰਹਿੰਦਾ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੈਂ ਹੀ ਹਾਂ! ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।” ਉਸਦੀ ਕਿੰਨੀ ਤਬਾਹੀ ਹੋ ਗਈ ਹੈ, ਜੰਗਲੀ ਜਾਨਵਰਾਂ ਲਈ ਇੱਕ ਖੱਡ! ਸਾਰੇ ਜਿਹੜੇ ਉਸ ਸ਼ਹਿਰ ਦੇ ਕੋਲ ਦੀ ਲੰਘਦੇ ਹਨ ਉਸ ਦੇ ਮਖੌਲ ਉਡਾਉਂਦੇ ਹਨ ਅਤੇ ਆਪਣੀਆਂ ਮੁੱਠੀਆਂ ਹਿਲਾ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.