1ਹਾਏ ਉਸ ਨਗਰੀ ਨੂੰ ਜੋ ਵਿਦਰੋਹੀ ਅਤੇ ਪਲੀਤ ਹੈ, ਅਤੇ ਅਨ੍ਹੇਰ ਨਾਲ ਭਰੀ ਹੋਈ ਹੈ
2ਉਸ ਨੇ ਮੇਰੀ ਆਵਾਜ਼ ਨਹੀਂ ਸੁਣੀ, ਨਾ ਮੇਰੀ ਤਾੜਨਾ ਨੂੰ ਮੰਨਿਆ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਉਹ ਆਪਣੇ ਪਰਮੇਸ਼ਵਰ ਦੇ ਨੇੜੇ ਆਈ।
3ਉਹ ਦੇ ਅੰਦਰ ਉਹ ਦੇ ਅਧਿਕਾਰੀ ਸ਼ੇਰ ਗਰਜਦੇ ਹਨ। ਉਸ ਦੇ ਹਾਕਮ ਸ਼ਾਮ ਦੇ ਬਘਿਆੜ ਹਨ, ਜੋ ਸਵੇਰ ਲਈ ਕੁਝ ਨਹੀਂ ਛੱਡਦੇ।