ਸਫ਼ਨਯਾਹ 3

ਉਹ ਕੋਈ ਗਲਤ ਕੰਮ ਨਹੀਂ ਕਰਨਗੇ। ਉਹ ਕੋਈ ਝੂਠ ਨਹੀਂ ਬੋਲਣਗੇ। ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ।”

Zephaniah 3:13 (UKJV) The remnant of Israel shall not do iniquity, nor speak lies; neither shall a deceitful tongue be found in their mouth: for they shall feed and lie down, and none shall make them afraid.

11ਉਸ ਦਿਨ, ਹੇ ਯੇਰੂਸ਼ਲੇਮ, ਤੁੂੰ ਸ਼ਰਮਿੰਦਾ ਨਹੀਂ ਹੋਵੇਗਾ, ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ, ਕਿਉਂ ਜੋ ਮੈਂ ਤੇਰੇ ਵਿੱਚੋਂ ਹਰੇਕ ਹੰਕਾਰੀ ਅਤੇ ਅਭਮਾਨੀ ਤੇਰੇ ਤੋਂ ਦੂਰ ਕਰਾਂਗਾ। ਤਾਂ ਜੋ ਤੂੰ ਮੇਰੇ ਪਵਿੱਤਰ ਪਰਬਤ ਵਿੱਚ ਫੇਰ ਘਮੰਡ ਨਾ ਕਰੇ।

12ਕਿਉਂ ਜੋ ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕਾਂ ਨੂੰ ਬਚਾ ਕੇ ਰੱਖਾਂਗਾ ਅਤੇ ਉਹ ਯਾਹਵੇਹ ਦੇ ਨਾਮ ਵਿੱਚ ਪਨਾਹ ਲੈਣਗੇ।

13ਉਹ ਕੋਈ ਗਲਤ ਕੰਮ ਨਹੀਂ ਕਰਨਗੇ। ਉਹ ਕੋਈ ਝੂਠ ਨਹੀਂ ਬੋਲਣਗੇ। ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ।”

14ਹੇ ਸੀਯੋਨ ਦੀਏ ਧੀਏ, ਉੱਚੀ ਆਵਾਜ਼ ਨਾਲ ਗਾ! ਹੇ ਇਸਰਾਏਲ, ਜੈਕਾਰਾ ਗਜਾ ਹੇ ਯੇਰੂਸ਼ਲੇਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ!

15ਯਾਹਵੇਹ ਨੇ ਤੇਰੀ ਸਜ਼ਾ ਨੂੰ ਹਟਾ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣ ਨੂੰ ਮੋੜ ਦਿੱਤਾ ਹੈ। ਯਾਹਵੇਹ, ਇਸਰਾਏਲ ਦਾ ਰਾਜਾ, ਤੁਹਾਡੇ ਨਾਲ ਹੈ; ਤੂੰ ਫਿਰ ਕਦੇ ਕਿਸੇ ਨੁਕਸਾਨ ਤੋਂ ਨਹੀਂ ਡਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.