ਸਫ਼ਨਯਾਹ 3

ਹੇ ਸੀਯੋਨ ਦੀਏ ਧੀਏ, ਉੱਚੀ ਆਵਾਜ਼ ਨਾਲ ਗਾ! ਹੇ ਇਸਰਾਏਲ, ਜੈਕਾਰਾ ਗਜਾ ਹੇ ਯੇਰੂਸ਼ਲੇਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ!

Zephaniah 3:14 (UKJV) Sing, O daughter of Zion; shout, O Israel; be glad and rejoice with all the heart, O daughter of Jerusalem.

12ਕਿਉਂ ਜੋ ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕਾਂ ਨੂੰ ਬਚਾ ਕੇ ਰੱਖਾਂਗਾ ਅਤੇ ਉਹ ਯਾਹਵੇਹ ਦੇ ਨਾਮ ਵਿੱਚ ਪਨਾਹ ਲੈਣਗੇ।

13ਉਹ ਕੋਈ ਗਲਤ ਕੰਮ ਨਹੀਂ ਕਰਨਗੇ। ਉਹ ਕੋਈ ਝੂਠ ਨਹੀਂ ਬੋਲਣਗੇ। ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ।”

14ਹੇ ਸੀਯੋਨ ਦੀਏ ਧੀਏ, ਉੱਚੀ ਆਵਾਜ਼ ਨਾਲ ਗਾ! ਹੇ ਇਸਰਾਏਲ, ਜੈਕਾਰਾ ਗਜਾ ਹੇ ਯੇਰੂਸ਼ਲੇਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ!

15ਯਾਹਵੇਹ ਨੇ ਤੇਰੀ ਸਜ਼ਾ ਨੂੰ ਹਟਾ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣ ਨੂੰ ਮੋੜ ਦਿੱਤਾ ਹੈ। ਯਾਹਵੇਹ, ਇਸਰਾਏਲ ਦਾ ਰਾਜਾ, ਤੁਹਾਡੇ ਨਾਲ ਹੈ; ਤੂੰ ਫਿਰ ਕਦੇ ਕਿਸੇ ਨੁਕਸਾਨ ਤੋਂ ਨਹੀਂ ਡਰੇਗਾ।

16ਉਸ ਦਿਨ ਉਹ ਯੇਰੂਸ਼ਲੇਮ ਨੂੰ ਆਖਣਗੇ, “ਹੇ ਸੀਯੋਨ ਨਾ ਡਰ; ਆਪਣੇ ਹੱਥਾਂ ਨੂੰ ਢਿੱਲਾ ਨਾ ਹੋਣ ਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.