14ਹੇ ਸੀਯੋਨ ਦੀਏ ਧੀਏ, ਉੱਚੀ ਆਵਾਜ਼ ਨਾਲ ਗਾ! ਹੇ ਇਸਰਾਏਲ, ਜੈਕਾਰਾ ਗਜਾ ਹੇ ਯੇਰੂਸ਼ਲੇਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ!
15ਯਾਹਵੇਹ ਨੇ ਤੇਰੀ ਸਜ਼ਾ ਨੂੰ ਹਟਾ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣ ਨੂੰ ਮੋੜ ਦਿੱਤਾ ਹੈ। ਯਾਹਵੇਹ, ਇਸਰਾਏਲ ਦਾ ਰਾਜਾ, ਤੁਹਾਡੇ ਨਾਲ ਹੈ; ਤੂੰ ਫਿਰ ਕਦੇ ਕਿਸੇ ਨੁਕਸਾਨ ਤੋਂ ਨਹੀਂ ਡਰੇਗਾ।
16ਉਸ ਦਿਨ ਉਹ ਯੇਰੂਸ਼ਲੇਮ ਨੂੰ ਆਖਣਗੇ, “ਹੇ ਸੀਯੋਨ ਨਾ ਡਰ; ਆਪਣੇ ਹੱਥਾਂ ਨੂੰ ਢਿੱਲਾ ਨਾ ਹੋਣ ਦੇ।
17ਯਾਹਵੇਹ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ, ਸ਼ਕਤੀਸ਼ਾਲੀ ਯੋਧਾ ਜੋ ਬਚਾਉਂਣ ਵਾਲਾ ਹੈ। ਉਹ ਤੇਰੇ ਵਿੱਚ ਬਹੁਤ ਪ੍ਰਸੰਨ ਹੋਵੇਗਾ। ਆਪਣੇ ਪਿਆਰ ਵਿੱਚ ਉਹ ਤੈਨੂੰ ਨਹੀਂ ਝਿੜਕੇਗਾ, ਪਰ ਗੀਤ ਗਾ ਕੇ ਤੇਰੇ ਉੱਤੇ ਖੁਸ਼ੀ ਮਨਾਏਗਾ।”
18“ਮੈਂ ਤੇਰੇ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਦੂਰ ਕਰ ਦਿਆਂਗਾ, ਜੋ ਤੇਰੇ ਠਹਿਰਾਏ ਹੋਏ ਤਿਉਹਾਰਾਂ ਦੇ ਨੁਕਸਾਨ ਲਈ ਸੋਗ ਕਰਦੇ ਹਨ, ਜੋ ਤੇਰੇ ਲਈ ਇੱਕ ਬੋਝ ਅਤੇ ਬਦਨਾਮੀ ਹੈ।