ਸਫ਼ਨਯਾਹ 3

“ਮੈਂ ਤੇਰੇ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਦੂਰ ਕਰ ਦਿਆਂਗਾ, ਜੋ ਤੇਰੇ ਠਹਿਰਾਏ ਹੋਏ ਤਿਉਹਾਰਾਂ ਦੇ ਨੁਕਸਾਨ ਲਈ ਸੋਗ ਕਰਦੇ ਹਨ, ਜੋ ਤੇਰੇ ਲਈ ਇੱਕ ਬੋਝ ਅਤੇ ਬਦਨਾਮੀ ਹੈ।

Zephaniah 3:18 (UKJV) I will gather them that are sorrowful for the solemn assembly, who are of you, to whom the reproach of it was a burden.

16ਉਸ ਦਿਨ ਉਹ ਯੇਰੂਸ਼ਲੇਮ ਨੂੰ ਆਖਣਗੇ, “ਹੇ ਸੀਯੋਨ ਨਾ ਡਰ; ਆਪਣੇ ਹੱਥਾਂ ਨੂੰ ਢਿੱਲਾ ਨਾ ਹੋਣ ਦੇ।

17ਯਾਹਵੇਹ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ, ਸ਼ਕਤੀਸ਼ਾਲੀ ਯੋਧਾ ਜੋ ਬਚਾਉਂਣ ਵਾਲਾ ਹੈ। ਉਹ ਤੇਰੇ ਵਿੱਚ ਬਹੁਤ ਪ੍ਰਸੰਨ ਹੋਵੇਗਾ। ਆਪਣੇ ਪਿਆਰ ਵਿੱਚ ਉਹ ਤੈਨੂੰ ਨਹੀਂ ਝਿੜਕੇਗਾ, ਪਰ ਗੀਤ ਗਾ ਕੇ ਤੇਰੇ ਉੱਤੇ ਖੁਸ਼ੀ ਮਨਾਏਗਾ।”

18“ਮੈਂ ਤੇਰੇ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਦੂਰ ਕਰ ਦਿਆਂਗਾ, ਜੋ ਤੇਰੇ ਠਹਿਰਾਏ ਹੋਏ ਤਿਉਹਾਰਾਂ ਦੇ ਨੁਕਸਾਨ ਲਈ ਸੋਗ ਕਰਦੇ ਹਨ, ਜੋ ਤੇਰੇ ਲਈ ਇੱਕ ਬੋਝ ਅਤੇ ਬਦਨਾਮੀ ਹੈ।

19ਉਸ ਸਮੇਂ ਮੈਂ ਤੇਰੇ ਉੱਤੇ ਜ਼ੁਲਮ ਕਰਨ ਵਾਲੇ, ਸਾਰਿਆਂ ਨਾਲ ਪੇਸ਼ ਆਵਾਂਗਾ। ਮੈਂ ਲੰਗੜਿਆਂ ਨੂੰ ਬਚਾਵਾਂਗਾ; ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ। ਮੈਂ ਉਨ੍ਹਾਂ ਨੂੰ ਹਰ ਉਸ ਦੇਸ਼ ਵਿੱਚ ਉਸਤਤ, ਅਤੇ ਆਦਰ ਦਿਆਂਗਾ ਜਿੱਥੇ ਉਹ ਸ਼ਰਮਿੰਦਾ ਹੋਏ ਹਨ।

20ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ; ਉਸ ਸਮੇਂ ਮੈਂ ਤੁਹਾਨੂੰ ਘਰ ਲਿਆਵਾਂਗਾ। ਮੈਂ ਤੁਹਾਨੂੰ ਧਰਤੀ ਦੇ ਸਾਰੇ ਲੋਕਾਂ ਵਿੱਚ, ਆਦਰ ਅਤੇ ਉਸਤਤ ਦੇਵਾਂਗਾ, ਜਦੋਂ ਮੈਂ ਤੁਹਾਡੀ ਕਿਸਮਤ ਨੂੰ, ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.