18“ਮੈਂ ਤੇਰੇ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਦੂਰ ਕਰ ਦਿਆਂਗਾ, ਜੋ ਤੇਰੇ ਠਹਿਰਾਏ ਹੋਏ ਤਿਉਹਾਰਾਂ ਦੇ ਨੁਕਸਾਨ ਲਈ ਸੋਗ ਕਰਦੇ ਹਨ, ਜੋ ਤੇਰੇ ਲਈ ਇੱਕ ਬੋਝ ਅਤੇ ਬਦਨਾਮੀ ਹੈ।
19ਉਸ ਸਮੇਂ ਮੈਂ ਤੇਰੇ ਉੱਤੇ ਜ਼ੁਲਮ ਕਰਨ ਵਾਲੇ, ਸਾਰਿਆਂ ਨਾਲ ਪੇਸ਼ ਆਵਾਂਗਾ। ਮੈਂ ਲੰਗੜਿਆਂ ਨੂੰ ਬਚਾਵਾਂਗਾ; ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ। ਮੈਂ ਉਨ੍ਹਾਂ ਨੂੰ ਹਰ ਉਸ ਦੇਸ਼ ਵਿੱਚ ਉਸਤਤ, ਅਤੇ ਆਦਰ ਦਿਆਂਗਾ ਜਿੱਥੇ ਉਹ ਸ਼ਰਮਿੰਦਾ ਹੋਏ ਹਨ।
20ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ; ਉਸ ਸਮੇਂ ਮੈਂ ਤੁਹਾਨੂੰ ਘਰ ਲਿਆਵਾਂਗਾ। ਮੈਂ ਤੁਹਾਨੂੰ ਧਰਤੀ ਦੇ ਸਾਰੇ ਲੋਕਾਂ ਵਿੱਚ, ਆਦਰ ਅਤੇ ਉਸਤਤ ਦੇਵਾਂਗਾ, ਜਦੋਂ ਮੈਂ ਤੁਹਾਡੀ ਕਿਸਮਤ ਨੂੰ, ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।