1 ਕੁਰਿੰਥੀਆਂ 10

ਜੇਕਰ ਕੋਈ ਵਿਅਕਤੀ ਜੋ ਵਿਸ਼ਵਾਸੀ ਨਹੀਂ ਹੈ ਤੁਹਾਨੂੰ ਰਾਤ ਦੇ ਖਾਣੇ ਲਈ ਘਰ ਸੱਦੇ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੱਦਾ ਸਵੀਕਾਰ ਕਰੋ। ਜ਼ਮੀਰ ਦੇ ਸਵਾਲ ਉਠਾਏ ਬਿਨਾਂ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਖਾਓ।

1 Corinthians 10:27 (UKJV) If any of them that believe not bid you to a feast, and all of you be disposed to go; whatsoever is set before you, eat, asking no question for conscience sake.

25ਇਸ ਲਈ ਤੁਸੀਂ ਕੋਈ ਵੀ ਮਾਸ ਖਾ ਸਕਦੇ ਹੋ ਜੋ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ, ਬਿਨਾਂ ਜ਼ਮੀਰ ਦੇ ਸਵਾਲ ਉਠਾਏ।

26ਕਿਉਂ ਜੋ, “ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਪ੍ਰਭੂ ਦਾ ਹੈ।”

27ਜੇਕਰ ਕੋਈ ਵਿਅਕਤੀ ਜੋ ਵਿਸ਼ਵਾਸੀ ਨਹੀਂ ਹੈ ਤੁਹਾਨੂੰ ਰਾਤ ਦੇ ਖਾਣੇ ਲਈ ਘਰ ਸੱਦੇ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੱਦਾ ਸਵੀਕਾਰ ਕਰੋ। ਜ਼ਮੀਰ ਦੇ ਸਵਾਲ ਉਠਾਏ ਬਿਨਾਂ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਖਾਓ।

28ਪਰ ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮਾਸ ਇੱਕ ਮੂਰਤੀ ਨੂੰ ਚੜ੍ਹਾਇਆ ਗਿਆ ਸੀ।” ਇਸ ਨੂੰ ਨਾ ਖਾਓ, ਉਸ ਦੀ ਜ਼ਮੀਰ ਲਈ ਜਿਸ ਨੇ ਤੁਹਾਨੂੰ ਦੱਸਿਆ ਹੈ।

29ਮੇਰਾ ਮਤਲਬ ਤੁਹਾਡੇ ਆਪਣੇ ਜ਼ਮੀਰ ਦੇ ਲਈ ਨਹੀਂ ਪਰ ਦੂਸਰੇ ਵਿਅਕਤੀ ਦੇ ਜ਼ਮੀਰ ਦੇ ਲਈ, ਮੇਰੀ ਅਜ਼ਾਦੀ ਦਾ ਕਿਉਂ ਦੂਸਰੇ ਦੇ ਜ਼ਮੀਰ ਦੁਆਰਾ ਨਿਆਂ ਕੀਤਾ ਜਾਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.