27ਜੇਕਰ ਕੋਈ ਵਿਅਕਤੀ ਜੋ ਵਿਸ਼ਵਾਸੀ ਨਹੀਂ ਹੈ ਤੁਹਾਨੂੰ ਰਾਤ ਦੇ ਖਾਣੇ ਲਈ ਘਰ ਸੱਦੇ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੱਦਾ ਸਵੀਕਾਰ ਕਰੋ। ਜ਼ਮੀਰ ਦੇ ਸਵਾਲ ਉਠਾਏ ਬਿਨਾਂ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਖਾਓ।
28ਪਰ ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮਾਸ ਇੱਕ ਮੂਰਤੀ ਨੂੰ ਚੜ੍ਹਾਇਆ ਗਿਆ ਸੀ।” ਇਸ ਨੂੰ ਨਾ ਖਾਓ, ਉਸ ਦੀ ਜ਼ਮੀਰ ਲਈ ਜਿਸ ਨੇ ਤੁਹਾਨੂੰ ਦੱਸਿਆ ਹੈ।
29ਮੇਰਾ ਮਤਲਬ ਤੁਹਾਡੇ ਆਪਣੇ ਜ਼ਮੀਰ ਦੇ ਲਈ ਨਹੀਂ ਪਰ ਦੂਸਰੇ ਵਿਅਕਤੀ ਦੇ ਜ਼ਮੀਰ ਦੇ ਲਈ, ਮੇਰੀ ਅਜ਼ਾਦੀ ਦਾ ਕਿਉਂ ਦੂਸਰੇ ਦੇ ਜ਼ਮੀਰ ਦੁਆਰਾ ਨਿਆਂ ਕੀਤਾ ਜਾਵੇ?
30ਜੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਕੇ ਭੋਜਨ ਵਿੱਚ ਹਿੱਸਾ ਲੈਂਦਾ ਹਾਂ, ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ?
31ਇਸ ਲਈ ਭਾਵੇਂ ਤੁਸੀਂ ਜੋ ਕੁਝ ਵੀ ਕਰੋ ਚਾਹੇ ਖਾਓ ਚਾਹੇ ਪੀਓ, ਇਹ ਸਭ ਪਰਮੇਸ਼ਵਰ ਦੀ ਮਹਿਮਾ ਲਈ ਕਰੋ।