1 ਕੁਰਿੰਥੀਆਂ 10

ਪਰ ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮਾਸ ਇੱਕ ਮੂਰਤੀ ਨੂੰ ਚੜ੍ਹਾਇਆ ਗਿਆ ਸੀ।” ਇਸ ਨੂੰ ਨਾ ਖਾਓ, ਉਸ ਦੀ ਜ਼ਮੀਰ ਲਈ ਜਿਸ ਨੇ ਤੁਹਾਨੂੰ ਦੱਸਿਆ ਹੈ।

1 Corinthians 10:28 (UKJV) But if any man say unto you, This is offered in sacrifice unto idols, eat not for his sake that showed it, and for conscience sake: for the earth is the Lord's, and the fullness thereof:

26ਕਿਉਂ ਜੋ, “ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਪ੍ਰਭੂ ਦਾ ਹੈ।”

27ਜੇਕਰ ਕੋਈ ਵਿਅਕਤੀ ਜੋ ਵਿਸ਼ਵਾਸੀ ਨਹੀਂ ਹੈ ਤੁਹਾਨੂੰ ਰਾਤ ਦੇ ਖਾਣੇ ਲਈ ਘਰ ਸੱਦੇ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੱਦਾ ਸਵੀਕਾਰ ਕਰੋ। ਜ਼ਮੀਰ ਦੇ ਸਵਾਲ ਉਠਾਏ ਬਿਨਾਂ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਖਾਓ।

28ਪਰ ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮਾਸ ਇੱਕ ਮੂਰਤੀ ਨੂੰ ਚੜ੍ਹਾਇਆ ਗਿਆ ਸੀ।” ਇਸ ਨੂੰ ਨਾ ਖਾਓ, ਉਸ ਦੀ ਜ਼ਮੀਰ ਲਈ ਜਿਸ ਨੇ ਤੁਹਾਨੂੰ ਦੱਸਿਆ ਹੈ।

29ਮੇਰਾ ਮਤਲਬ ਤੁਹਾਡੇ ਆਪਣੇ ਜ਼ਮੀਰ ਦੇ ਲਈ ਨਹੀਂ ਪਰ ਦੂਸਰੇ ਵਿਅਕਤੀ ਦੇ ਜ਼ਮੀਰ ਦੇ ਲਈ, ਮੇਰੀ ਅਜ਼ਾਦੀ ਦਾ ਕਿਉਂ ਦੂਸਰੇ ਦੇ ਜ਼ਮੀਰ ਦੁਆਰਾ ਨਿਆਂ ਕੀਤਾ ਜਾਵੇ?

30ਜੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਕੇ ਭੋਜਨ ਵਿੱਚ ਹਿੱਸਾ ਲੈਂਦਾ ਹਾਂ, ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.