1ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸ਼ੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰੇ ਕੰਮ ਦਾ ਨਤੀਜਾ ਨਹੀਂ ਹੋ?
2ਭਾਵੇਂ ਕਿ ਮੈਂ ਹੋਰਨਾ ਲਈ ਰਸੂਲ ਨਹੀਂ ਹਾਂ, ਪਰ ਤੁਹਾਡੇ ਲਈ ਹਾਂ ਕਿਉਂਕਿ ਤੁਸੀਂ ਪ੍ਰਭੂ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ।
3ਉਹਨਾਂ ਲਈ ਜਿਹੜੇ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਇਹੋ ਮੇਰਾ ਉੱਤਰ ਹੈ।
4ਕੀ ਸਾਨੂੰ ਖਾਣ ਜਾਂ ਪੀਣ ਦਾ ਹੱਕ ਨਹੀਂ ਹੈ?
5ਕੀ ਸਾਨੂੰ ਇਹ ਅਧਿਕਾਰ ਨਹੀਂ ਜੋ ਕਿਸੇ ਵਿਸ਼ਵਾਸੀ ਨਾਲ ਵਿਆਹ ਕਰਵਾ ਕੇ ਆਪਣੇ ਨਾਲ ਲੈ ਕੇ ਜਾ ਸਕੀਏ, ਜਿਸ ਤਰ੍ਹਾਂ ਦੂਸਰੇ ਰਸੂਲ, ਕੈਫ਼ਾਸ ਅਤੇ ਪ੍ਰਭੂ ਦੇ ਭਰਾਂ ਕਰਦੇ ਹਨ?