6(ਉਸ ਦੇ ਪਿਤਾ ਨੇ ਉਸ ਨੂੰ ਇਹ ਪੁੱਛ ਕੇ ਕਦੇ ਝਿੜਕਿਆ ਨਹੀਂ ਸੀ, “ਤੂੰ ਇਸ ਤਰ੍ਹਾਂ ਕਿਉਂ ਕੀਤਾ?” ਉਹ ਬਹੁਤ ਸੁੰਦਰ ਸੀ ਅਤੇ ਅਬਸ਼ਾਲੋਮ ਤੋਂ ਬਾਅਦ ਪੈਦਾ ਹੋਇਆ ਸੀ।)
7ਅਦੋਨੀਯਾਹ ਨੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਅਤੇ ਜਾਜਕ ਅਬੀਯਾਥਰ ਨਾਲ ਗੱਲਾਂ ਕਰਦਾ ਸੀ ਅਤੇ ਉਹਨਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ।
8ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਈ ਅਤੇ ਰੇਈ ਅਤੇ ਦਾਵੀਦ ਦੇ ਖਾਸ ਪਹਿਰੇਦਾਰ ਅਦੋਨੀਯਾਹ ਦੇ ਨਾਲ ਨਾ ਆਏ।
9ਤਦ ਅਦੋਨੀਯਾਹ ਨੇ ਏਨ-ਰੋਗੇਲ ਦੇ ਨੇੜੇ ਜ਼ੋਹੇਲਥ ਦੇ ਪੱਥਰ ਉੱਤੇ ਭੇਡਾਂ, ਪਸ਼ੂਆਂ ਅਤੇ ਮੋਟੇ ਵੱਛਿਆਂ ਦੀ ਬਲੀ ਦਿੱਤੀ। ਉਸ ਨੇ ਆਪਣੇ ਸਾਰੇ ਭਰਾਵਾਂ, ਪਾਤਸ਼ਾਹ ਦੇ ਪੁੱਤਰਾਂ ਅਤੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਸੱਦਿਆ।
10ਪਰ ਉਸ ਨੇ ਨਾਥਾਨ ਨਬੀ ਜਾਂ ਬਨਾਯਾਹ ਸੂਰਬੀਰ ਜਾਂ ਖਾਸ ਪਹਿਰੇਦਾਰ ਜਾਂ ਉਹ ਦੇ ਭਰਾ ਸ਼ਲੋਮੋਨ ਨੂੰ ਨਾ ਸੱਦਿਆ।