1ਪਰ ਰਾਜਾ ਸ਼ਲੋਮੋਨ ਫ਼ਿਰਾਊਨ ਦੀ ਧੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕਰਦਾ ਸੀ ਅਰਥਾਤ ਮੋਆਬੀਆਂ, ਅੰਮੋਨੀਆਂ, ਅਦੋਮੀਆਂ, ਸੀਦੋਨੀਆਂ ਅਤੇ ਹਿੱਤੀਆਂ ਨਾਲ।
2ਉਹ ਉਹਨਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਾਹਵੇਹ ਨੇ ਇਸਰਾਏਲੀਆਂ ਨੂੰ ਕਿਹਾ ਸੀ, “ਤੁਹਾਨੂੰ ਉਹਨਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ, ਕਿਉਂਕਿ ਉਹ ਜ਼ਰੂਰ ਤੁਹਾਡੇ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਮੋੜ ਲੈਣਗੀਆਂ।” ਫਿਰ ਵੀ, ਸ਼ਲੋਮੋਨ ਨੇ ਉਹਨਾਂ ਨੂੰ ਪਿਆਰ ਨਾਲ ਫੜੀ ਰੱਖਿਆ।
3ਉਸਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਅਤੇ ਤਿੰਨ ਸੌ ਰਖੇਲਾਂ ਸਨ ਅਤੇ ਉਹ ਦੀਆਂ ਪਤਨੀਆਂ ਨੇ ਉਹ ਨੂੰ ਕੁਰਾਹੇ ਪਾ ਦਿੱਤਾ।