1 ਰਾਜਿਆਂ 11

ਉਸਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਅਤੇ ਤਿੰਨ ਸੌ ਰਖੇਲਾਂ ਸਨ ਅਤੇ ਉਹ ਦੀਆਂ ਪਤਨੀਆਂ ਨੇ ਉਹ ਨੂੰ ਕੁਰਾਹੇ ਪਾ ਦਿੱਤਾ।

1 Kings 11:3 (UKJV) And he had seven hundred wives, princesses, and three hundred concubines: and his wives turned away his heart.

1ਪਰ ਰਾਜਾ ਸ਼ਲੋਮੋਨ ਫ਼ਿਰਾਊਨ ਦੀ ਧੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕਰਦਾ ਸੀ ਅਰਥਾਤ ਮੋਆਬੀਆਂ, ਅੰਮੋਨੀਆਂ, ਅਦੋਮੀਆਂ, ਸੀਦੋਨੀਆਂ ਅਤੇ ਹਿੱਤੀਆਂ ਨਾਲ।

2ਉਹ ਉਹਨਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਾਹਵੇਹ ਨੇ ਇਸਰਾਏਲੀਆਂ ਨੂੰ ਕਿਹਾ ਸੀ, “ਤੁਹਾਨੂੰ ਉਹਨਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ, ਕਿਉਂਕਿ ਉਹ ਜ਼ਰੂਰ ਤੁਹਾਡੇ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਮੋੜ ਲੈਣਗੀਆਂ।” ਫਿਰ ਵੀ, ਸ਼ਲੋਮੋਨ ਨੇ ਉਹਨਾਂ ਨੂੰ ਪਿਆਰ ਨਾਲ ਫੜੀ ਰੱਖਿਆ।

3ਉਸਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਅਤੇ ਤਿੰਨ ਸੌ ਰਖੇਲਾਂ ਸਨ ਅਤੇ ਉਹ ਦੀਆਂ ਪਤਨੀਆਂ ਨੇ ਉਹ ਨੂੰ ਕੁਰਾਹੇ ਪਾ ਦਿੱਤਾ।

4ਜਿਵੇਂ ਹੀ ਸ਼ਲੋਮੋਨ ਬੁੱਢਾ ਹੋ ਗਿਆ, ਉਸ ਦੀਆਂ ਪਤਨੀਆਂ ਨੇ ਉਸ ਦਾ ਮਨ ਹੋਰਨਾਂ ਦੇਵਤਿਆਂ ਵੱਲ ਮੋੜ ਲਿਆ ਅਤੇ ਉਸ ਦਾ ਦਿਲ ਆਪਣੇ ਪਰਮੇਸ਼ਵਰ ਲਈ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ, ਜਿਵੇਂ ਉਸ ਦੇ ਪਿਤਾ ਦਾਵੀਦ ਦਾ ਦਿਲ ਸੀ।

5ਸ਼ਲੋਮੋਨ ਨੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਮਗਰ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.