1 ਰਾਜਿਆਂ 11

ਉਹ ਉਹਨਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਾਹਵੇਹ ਨੇ ਇਸਰਾਏਲੀਆਂ ਨੂੰ ਕਿਹਾ ਸੀ, “ਤੁਹਾਨੂੰ ਉਹਨਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ, ਕਿਉਂਕਿ ਉਹ ਜ਼ਰੂਰ ਤੁਹਾਡੇ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਮੋੜ ਲੈਣਗੀਆਂ।” ਫਿਰ ਵੀ, ਸ਼ਲੋਮੋਨ ਨੇ ਉਹਨਾਂ ਨੂੰ ਪਿਆਰ ਨਾਲ ਫੜੀ ਰੱਖਿਆ।

1 Kings 11:2 (UKJV) Of the nations concerning which the LORD said unto the children of Israel, All of you shall not go in to them, neither shall they come in unto you: for surely they will turn away your heart after their gods: Solomon clave unto these in love.

1ਪਰ ਰਾਜਾ ਸ਼ਲੋਮੋਨ ਫ਼ਿਰਾਊਨ ਦੀ ਧੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕਰਦਾ ਸੀ ਅਰਥਾਤ ਮੋਆਬੀਆਂ, ਅੰਮੋਨੀਆਂ, ਅਦੋਮੀਆਂ, ਸੀਦੋਨੀਆਂ ਅਤੇ ਹਿੱਤੀਆਂ ਨਾਲ।

2ਉਹ ਉਹਨਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਾਹਵੇਹ ਨੇ ਇਸਰਾਏਲੀਆਂ ਨੂੰ ਕਿਹਾ ਸੀ, “ਤੁਹਾਨੂੰ ਉਹਨਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ, ਕਿਉਂਕਿ ਉਹ ਜ਼ਰੂਰ ਤੁਹਾਡੇ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਮੋੜ ਲੈਣਗੀਆਂ।” ਫਿਰ ਵੀ, ਸ਼ਲੋਮੋਨ ਨੇ ਉਹਨਾਂ ਨੂੰ ਪਿਆਰ ਨਾਲ ਫੜੀ ਰੱਖਿਆ।

3ਉਸਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਅਤੇ ਤਿੰਨ ਸੌ ਰਖੇਲਾਂ ਸਨ ਅਤੇ ਉਹ ਦੀਆਂ ਪਤਨੀਆਂ ਨੇ ਉਹ ਨੂੰ ਕੁਰਾਹੇ ਪਾ ਦਿੱਤਾ।

4ਜਿਵੇਂ ਹੀ ਸ਼ਲੋਮੋਨ ਬੁੱਢਾ ਹੋ ਗਿਆ, ਉਸ ਦੀਆਂ ਪਤਨੀਆਂ ਨੇ ਉਸ ਦਾ ਮਨ ਹੋਰਨਾਂ ਦੇਵਤਿਆਂ ਵੱਲ ਮੋੜ ਲਿਆ ਅਤੇ ਉਸ ਦਾ ਦਿਲ ਆਪਣੇ ਪਰਮੇਸ਼ਵਰ ਲਈ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ, ਜਿਵੇਂ ਉਸ ਦੇ ਪਿਤਾ ਦਾਵੀਦ ਦਾ ਦਿਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.