1 ਰਾਜਿਆਂ 12

ਸਲਾਹ ਲੈਣ ਤੋਂ ਬਾਅਦ, ਰਾਜੇ ਨੇ ਸੋਨੇ ਦੇ ਦੋ ਵੱਛੇ ਬਣਾਏ। ਉਸਨੇ ਲੋਕਾਂ ਨੂੰ ਆਖਿਆ, “ਤੁਹਾਡੇ ਲਈ ਯੇਰੂਸ਼ਲੇਮ ਵਿੱਚ ਜਾ ਕੇ ਬੰਦਗੀ ਕਰਨ ਲਈ ਜਾਣਾ ਵਾਧੂ ਹੀ ਹੈ। ਹੇ ਇਸਰਾਏਲ, ਤੁਹਾਡੇ ਦੇਵਤੇ ਇੱਥੇ ਹਨ, ਜਿਹੜੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਏ।”

1 Kings 12:28 (UKJV) Whereupon the king took counsel, and made two calves of gold, and said unto them, It is too much for you to go up to Jerusalem: behold your gods, O Israel, which brought you up out of the land of Egypt.

26ਯਾਰਾਬੁਆਮ ਨੇ ਆਪਣੇ ਮਨ ਵਿੱਚ ਸੋਚਿਆ, “ਹੁਣ ਸ਼ਾਇਦ ਰਾਜ ਦਾਵੀਦ ਦੇ ਘਰਾਣੇ ਵੱਲ ਮੁੜ ਜਾਵੇਗਾ।

27ਜੇ ਇਹ ਲੋਕ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਮੰਦਰ ਵਿੱਚ ਬਲੀਆਂ ਚੜ੍ਹਾਉਣ ਲਈ ਜਾਣ, ਤਾਂ ਉਹ ਆਪਣੇ ਸੁਆਮੀ ਯਹੂਦਾਹ ਦੇ ਰਾਜਾ ਰਹਬੁਆਮ ਨੂੰ ਦੁਬਾਰਾ ਆਪਣੀ ਵਫ਼ਾਦਾਰੀ ਦੇਣਗੇ। ਉਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜਾ ਰਹਬੁਆਮ ਕੋਲ ਵਾਪਸ ਆ ਜਾਣਗੇ।”

28ਸਲਾਹ ਲੈਣ ਤੋਂ ਬਾਅਦ, ਰਾਜੇ ਨੇ ਸੋਨੇ ਦੇ ਦੋ ਵੱਛੇ ਬਣਾਏ। ਉਸਨੇ ਲੋਕਾਂ ਨੂੰ ਆਖਿਆ, “ਤੁਹਾਡੇ ਲਈ ਯੇਰੂਸ਼ਲੇਮ ਵਿੱਚ ਜਾ ਕੇ ਬੰਦਗੀ ਕਰਨ ਲਈ ਜਾਣਾ ਵਾਧੂ ਹੀ ਹੈ। ਹੇ ਇਸਰਾਏਲ, ਤੁਹਾਡੇ ਦੇਵਤੇ ਇੱਥੇ ਹਨ, ਜਿਹੜੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਏ।”

29ਇੱਕ ਨੂੰ ਉਸ ਨੇ ਬੈਤਏਲ ਵਿੱਚ ਖੜ੍ਹਾ ਕੀਤਾ ਅਤੇ ਦੂਸਰੇ ਨੂੰ ਦਾਨ ਵਿੱਚ ਰੱਖ ਦਿੱਤਾ।

30ਅਤੇ ਇਹ ਗੱਲ ਇੱਕ ਪਾਪ ਬਣ ਗਈ। ਲੋਕ ਬੈਤਏਲ ਵਿੱਚ ਇੱਕ ਦੀ ਉਪਾਸਨਾ ਕਰਨ ਲਈ ਆਏ ਅਤੇ ਦੂਸਰੇ ਦੀ ਉਪਾਸਨਾ ਕਰਨ ਲਈ ਦਾਨ ਤੱਕ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.