25ਤਦ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸ਼ੇਕੇਮ ਨੂੰ ਮਜ਼ਬੂਤ ਕੀਤਾ ਅਤੇ ਉੱਥੇ ਰਹਿਣ ਲੱਗਾ। ਉੱਥੋਂ ਉਹ ਬਾਹਰ ਗਿਆ ਅਤੇ ਪਨੂਏਲ ਦੀ ਉਸਾਰੀ ਕੀਤੀ।
26ਯਾਰਾਬੁਆਮ ਨੇ ਆਪਣੇ ਮਨ ਵਿੱਚ ਸੋਚਿਆ, “ਹੁਣ ਸ਼ਾਇਦ ਰਾਜ ਦਾਵੀਦ ਦੇ ਘਰਾਣੇ ਵੱਲ ਮੁੜ ਜਾਵੇਗਾ।
27ਜੇ ਇਹ ਲੋਕ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਮੰਦਰ ਵਿੱਚ ਬਲੀਆਂ ਚੜ੍ਹਾਉਣ ਲਈ ਜਾਣ, ਤਾਂ ਉਹ ਆਪਣੇ ਸੁਆਮੀ ਯਹੂਦਾਹ ਦੇ ਰਾਜਾ ਰਹਬੁਆਮ ਨੂੰ ਦੁਬਾਰਾ ਆਪਣੀ ਵਫ਼ਾਦਾਰੀ ਦੇਣਗੇ। ਉਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜਾ ਰਹਬੁਆਮ ਕੋਲ ਵਾਪਸ ਆ ਜਾਣਗੇ।”
28ਸਲਾਹ ਲੈਣ ਤੋਂ ਬਾਅਦ, ਰਾਜੇ ਨੇ ਸੋਨੇ ਦੇ ਦੋ ਵੱਛੇ ਬਣਾਏ। ਉਸਨੇ ਲੋਕਾਂ ਨੂੰ ਆਖਿਆ, “ਤੁਹਾਡੇ ਲਈ ਯੇਰੂਸ਼ਲੇਮ ਵਿੱਚ ਜਾ ਕੇ ਬੰਦਗੀ ਕਰਨ ਲਈ ਜਾਣਾ ਵਾਧੂ ਹੀ ਹੈ। ਹੇ ਇਸਰਾਏਲ, ਤੁਹਾਡੇ ਦੇਵਤੇ ਇੱਥੇ ਹਨ, ਜਿਹੜੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਏ।”
29ਇੱਕ ਨੂੰ ਉਸ ਨੇ ਬੈਤਏਲ ਵਿੱਚ ਖੜ੍ਹਾ ਕੀਤਾ ਅਤੇ ਦੂਸਰੇ ਨੂੰ ਦਾਨ ਵਿੱਚ ਰੱਖ ਦਿੱਤਾ।