27ਜੇ ਇਹ ਲੋਕ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਮੰਦਰ ਵਿੱਚ ਬਲੀਆਂ ਚੜ੍ਹਾਉਣ ਲਈ ਜਾਣ, ਤਾਂ ਉਹ ਆਪਣੇ ਸੁਆਮੀ ਯਹੂਦਾਹ ਦੇ ਰਾਜਾ ਰਹਬੁਆਮ ਨੂੰ ਦੁਬਾਰਾ ਆਪਣੀ ਵਫ਼ਾਦਾਰੀ ਦੇਣਗੇ। ਉਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜਾ ਰਹਬੁਆਮ ਕੋਲ ਵਾਪਸ ਆ ਜਾਣਗੇ।”
28ਸਲਾਹ ਲੈਣ ਤੋਂ ਬਾਅਦ, ਰਾਜੇ ਨੇ ਸੋਨੇ ਦੇ ਦੋ ਵੱਛੇ ਬਣਾਏ। ਉਸਨੇ ਲੋਕਾਂ ਨੂੰ ਆਖਿਆ, “ਤੁਹਾਡੇ ਲਈ ਯੇਰੂਸ਼ਲੇਮ ਵਿੱਚ ਜਾ ਕੇ ਬੰਦਗੀ ਕਰਨ ਲਈ ਜਾਣਾ ਵਾਧੂ ਹੀ ਹੈ। ਹੇ ਇਸਰਾਏਲ, ਤੁਹਾਡੇ ਦੇਵਤੇ ਇੱਥੇ ਹਨ, ਜਿਹੜੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਏ।”
29ਇੱਕ ਨੂੰ ਉਸ ਨੇ ਬੈਤਏਲ ਵਿੱਚ ਖੜ੍ਹਾ ਕੀਤਾ ਅਤੇ ਦੂਸਰੇ ਨੂੰ ਦਾਨ ਵਿੱਚ ਰੱਖ ਦਿੱਤਾ।
30ਅਤੇ ਇਹ ਗੱਲ ਇੱਕ ਪਾਪ ਬਣ ਗਈ। ਲੋਕ ਬੈਤਏਲ ਵਿੱਚ ਇੱਕ ਦੀ ਉਪਾਸਨਾ ਕਰਨ ਲਈ ਆਏ ਅਤੇ ਦੂਸਰੇ ਦੀ ਉਪਾਸਨਾ ਕਰਨ ਲਈ ਦਾਨ ਤੱਕ ਚਲੇ ਗਏ।
31ਯਾਰਾਬੁਆਮ ਨੇ ਉੱਚੀਆਂ ਥਾਵਾਂ ਉੱਤੇ ਮੰਦਰ ਬਣਾਏ ਅਤੇ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ ਭਾਵੇਂ ਉਹ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ।