28ਤਦ ਉਹ ਬਾਹਰ ਨਿੱਕਲਿਆ ਅਤੇ ਉਸ ਲਾਸ਼ ਨੂੰ ਰਾਹ ਵਿੱਚ ਪਿਆ ਵੇਖਿਆ ਅਤੇ ਗਧਾ ਅਤੇ ਸ਼ੇਰ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਤਾਂ ਸਰੀਰ ਖਾਧਾ ਅਤੇ ਨਾ ਹੀ ਖੋਤੇ ਨੂੰ ਮਾਰਿਆ।
29ਤਾਂ ਨਬੀ ਨੇ ਪਰਮੇਸ਼ਵਰ ਦੇ ਮਨੁੱਖ ਦੀ ਲੋਥ ਨੂੰ ਚੁੱਕ ਕੇ ਖੋਤੇ ਉੱਤੇ ਰੱਖਿਆ ਅਤੇ ਉਸ ਦੇ ਲਈ ਸੋਗ ਮਨਾਉਣ ਅਤੇ ਉਸ ਨੂੰ ਦਫ਼ਨਾਉਣ ਲਈ ਆਪਣੇ ਸ਼ਹਿਰ ਵਿੱਚ ਵਾਪਸ ਲੈ ਆਇਆ।
30ਤਦ ਉਸ ਨੇ ਲੋਥ ਨੂੰ ਆਪਣੀ ਕਬਰ ਵਿੱਚ ਰੱਖਿਆ ਅਤੇ ਉਹਨਾਂ ਨੇ ਉਸ ਉੱਤੇ ਸੋਗ ਕੀਤਾ ਅਤੇ ਆਖਿਆ, ਹਾਏ ਮੇਰੇ ਭਰਾ!
31ਉਸ ਨੂੰ ਦਫ਼ਨਾਉਣ ਤੋਂ ਬਾਅਦ, ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰ ਜਾਵਾਂ, ਤਾਂ ਮੈਨੂੰ ਕਬਰ ਵਿੱਚ ਦਫ਼ਨਾ ਦੇਣਾ ਜਿੱਥੇ ਪਰਮੇਸ਼ਵਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਕੋਲ ਰੱਖ ਦੇਣਾ।
32ਕਿਉਂਕਿ ਜੋ ਸੰਦੇਸ਼ ਉਸ ਨੇ ਯਾਹਵੇਹ ਦੇ ਬਚਨ ਦੁਆਰਾ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਅਤੇ ਸਾਮਰਿਯਾ ਦੇ ਕਸਬਿਆਂ ਵਿੱਚ ਉੱਚੇ ਸਥਾਨਾਂ ਦੇ ਸਾਰੇ ਧਰਮ ਦੇ ਸਥਾਨਾਂ ਵਿਰੁੱਧ ਸੁਣਾਇਆ ਸੀ ਉਹ ਜ਼ਰੂਰ ਪੂਰਾ ਹੋਵੇਗਾ।”