1 ਰਾਜਿਆਂ 13

ਉਸ ਨੂੰ ਦਫ਼ਨਾਉਣ ਤੋਂ ਬਾਅਦ, ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰ ਜਾਵਾਂ, ਤਾਂ ਮੈਨੂੰ ਕਬਰ ਵਿੱਚ ਦਫ਼ਨਾ ਦੇਣਾ ਜਿੱਥੇ ਪਰਮੇਸ਼ਵਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਕੋਲ ਰੱਖ ਦੇਣਾ।

1 Kings 13:31 (UKJV) And it came to pass, after he had buried him, that he spoke to his sons, saying, When I am dead, then bury me in the tomb wherein the man of God is buried; lay my bones beside his bones:

29ਤਾਂ ਨਬੀ ਨੇ ਪਰਮੇਸ਼ਵਰ ਦੇ ਮਨੁੱਖ ਦੀ ਲੋਥ ਨੂੰ ਚੁੱਕ ਕੇ ਖੋਤੇ ਉੱਤੇ ਰੱਖਿਆ ਅਤੇ ਉਸ ਦੇ ਲਈ ਸੋਗ ਮਨਾਉਣ ਅਤੇ ਉਸ ਨੂੰ ਦਫ਼ਨਾਉਣ ਲਈ ਆਪਣੇ ਸ਼ਹਿਰ ਵਿੱਚ ਵਾਪਸ ਲੈ ਆਇਆ।

30ਤਦ ਉਸ ਨੇ ਲੋਥ ਨੂੰ ਆਪਣੀ ਕਬਰ ਵਿੱਚ ਰੱਖਿਆ ਅਤੇ ਉਹਨਾਂ ਨੇ ਉਸ ਉੱਤੇ ਸੋਗ ਕੀਤਾ ਅਤੇ ਆਖਿਆ, ਹਾਏ ਮੇਰੇ ਭਰਾ!

31ਉਸ ਨੂੰ ਦਫ਼ਨਾਉਣ ਤੋਂ ਬਾਅਦ, ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰ ਜਾਵਾਂ, ਤਾਂ ਮੈਨੂੰ ਕਬਰ ਵਿੱਚ ਦਫ਼ਨਾ ਦੇਣਾ ਜਿੱਥੇ ਪਰਮੇਸ਼ਵਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਕੋਲ ਰੱਖ ਦੇਣਾ।

32ਕਿਉਂਕਿ ਜੋ ਸੰਦੇਸ਼ ਉਸ ਨੇ ਯਾਹਵੇਹ ਦੇ ਬਚਨ ਦੁਆਰਾ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਅਤੇ ਸਾਮਰਿਯਾ ਦੇ ਕਸਬਿਆਂ ਵਿੱਚ ਉੱਚੇ ਸਥਾਨਾਂ ਦੇ ਸਾਰੇ ਧਰਮ ਦੇ ਸਥਾਨਾਂ ਵਿਰੁੱਧ ਸੁਣਾਇਆ ਸੀ ਉਹ ਜ਼ਰੂਰ ਪੂਰਾ ਹੋਵੇਗਾ।”

33ਇਸ ਤੋਂ ਬਾਅਦ ਵੀ ਯਾਰਾਬੁਆਮ ਨੇ ਆਪਣੇ ਬੁਰੇ ਰਾਹ ਨਾ ਬਦਲੇ ਸਗੋਂ ਇੱਕ ਵਾਰ ਫੇਰ ਉੱਚਿਆਂ ਥਾਵਾਂ ਲਈ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ। ਕੋਈ ਵੀ ਜੋ ਜਾਜਕ ਬਣਨਾ ਚਾਹੁੰਦਾ ਸੀ, ਉਸਨੇ ਉੱਚੇ ਸਥਾਨਾਂ ਲਈ ਪਵਿੱਤਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.