1 ਰਾਜਿਆਂ 13

ਤਾਂ ਨਬੀ ਨੇ ਪਰਮੇਸ਼ਵਰ ਦੇ ਮਨੁੱਖ ਦੀ ਲੋਥ ਨੂੰ ਚੁੱਕ ਕੇ ਖੋਤੇ ਉੱਤੇ ਰੱਖਿਆ ਅਤੇ ਉਸ ਦੇ ਲਈ ਸੋਗ ਮਨਾਉਣ ਅਤੇ ਉਸ ਨੂੰ ਦਫ਼ਨਾਉਣ ਲਈ ਆਪਣੇ ਸ਼ਹਿਰ ਵਿੱਚ ਵਾਪਸ ਲੈ ਆਇਆ।

1 Kings 13:29 (UKJV) And the prophet took up the carcass of the man of God, and laid it upon the ass, and brought it back: and the old prophet came to the city, to mourn and to bury him.

27ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਲਈ ਖੋਤੇ ਉੱਤੇ ਕਾਠੀ ਪਾਓ।” ਅਤੇ ਉਹਨਾਂ ਨੇ ਅਜਿਹਾ ਹੀ ਕੀਤਾ।

28ਤਦ ਉਹ ਬਾਹਰ ਨਿੱਕਲਿਆ ਅਤੇ ਉਸ ਲਾਸ਼ ਨੂੰ ਰਾਹ ਵਿੱਚ ਪਿਆ ਵੇਖਿਆ ਅਤੇ ਗਧਾ ਅਤੇ ਸ਼ੇਰ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਤਾਂ ਸਰੀਰ ਖਾਧਾ ਅਤੇ ਨਾ ਹੀ ਖੋਤੇ ਨੂੰ ਮਾਰਿਆ।

29ਤਾਂ ਨਬੀ ਨੇ ਪਰਮੇਸ਼ਵਰ ਦੇ ਮਨੁੱਖ ਦੀ ਲੋਥ ਨੂੰ ਚੁੱਕ ਕੇ ਖੋਤੇ ਉੱਤੇ ਰੱਖਿਆ ਅਤੇ ਉਸ ਦੇ ਲਈ ਸੋਗ ਮਨਾਉਣ ਅਤੇ ਉਸ ਨੂੰ ਦਫ਼ਨਾਉਣ ਲਈ ਆਪਣੇ ਸ਼ਹਿਰ ਵਿੱਚ ਵਾਪਸ ਲੈ ਆਇਆ।

30ਤਦ ਉਸ ਨੇ ਲੋਥ ਨੂੰ ਆਪਣੀ ਕਬਰ ਵਿੱਚ ਰੱਖਿਆ ਅਤੇ ਉਹਨਾਂ ਨੇ ਉਸ ਉੱਤੇ ਸੋਗ ਕੀਤਾ ਅਤੇ ਆਖਿਆ, ਹਾਏ ਮੇਰੇ ਭਰਾ!

31ਉਸ ਨੂੰ ਦਫ਼ਨਾਉਣ ਤੋਂ ਬਾਅਦ, ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰ ਜਾਵਾਂ, ਤਾਂ ਮੈਨੂੰ ਕਬਰ ਵਿੱਚ ਦਫ਼ਨਾ ਦੇਣਾ ਜਿੱਥੇ ਪਰਮੇਸ਼ਵਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਕੋਲ ਰੱਖ ਦੇਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.