3ਆਪਣੇ ਨਾਲ ਦਸ ਰੋਟੀਆਂ, ਕੁਝ ਚੂਰਮਾ ਅਤੇ ਇੱਕ ਘੜਾ ਸ਼ਹਿਦ ਲੈ ਕੇ ਉਹ ਦੇ ਕੋਲ ਜਾ। ਉਹ ਤੁਹਾਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।”
4ਤਾਂ ਯਾਰਾਬੁਆਮ ਦੀ ਪਤਨੀ ਨੇ ਉਹੀ ਕੀਤਾ ਜੋ ਉਸ ਨੇ ਕਿਹਾ ਅਤੇ ਸ਼ੀਲੋਹ ਵਿੱਚ ਅਹੀਯਾਹ ਦੇ ਘਰ ਚਲੀ ਗਈ। ਹੁਣ ਅਹੀਯਾਹ ਨਹੀਂ ਦੇਖ ਸਕਦਾ ਸੀ ਅਤੇ ਉਮਰ ਕਾਰਨ ਉਸਦੀ ਨਜ਼ਰ ਚਲੀ ਗਈ ਸੀ।
5ਪਰ ਯਾਹਵੇਹ ਨੇ ਅਹੀਯਾਹ ਨੂੰ ਆਖਿਆ ਸੀ, “ਯਾਰਾਬੁਆਮ ਦੀ ਪਤਨੀ ਆਪਣੇ ਪੁੱਤਰ ਬਾਰੇ ਪੁੱਛਣ ਲਈ ਆ ਰਹੀ ਹੈ ਕਿਉਂਕਿ ਉਹ ਬਿਮਾਰ ਹੈ ਅਤੇ ਤੂੰ ਉਸਨੂੰ ਅਜਿਹਾ ਉੱਤਰ ਦੇਣਾ ਹੈ। ਜਦੋਂ ਉਹ ਆਵੇਗੀ, ਉਹ ਕੋਈ ਹੋਰ ਹੋਣ ਦਾ ਦਿਖਾਵਾ ਕਰੇਗੀ।”
6ਇਸ ਲਈ ਜਦੋਂ ਅਹੀਯਾਹ ਨੇ ਦਰਵਾਜ਼ੇ ਉੱਤੇ ਉਸ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆ ਜਾ। ਇਹ ਦਿਖਾਵਾ ਕਿਉਂ? ਮੈਨੂੰ ਤੁਹਾਡੇ ਕੋਲ ਬੁਰੀ ਖ਼ਬਰ ਨਾਲ ਭੇਜਿਆ ਗਿਆ ਹੈ।
7ਜਾ, ਯਾਰਾਬੁਆਮ ਨੂੰ ਆਖ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਗੱਲਾਂ ਆਖਦਾ ਹੈ, ‘ਮੈਂ ਤੈਨੂੰ ਲੋਕਾਂ ਵਿੱਚੋਂ ਉਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ।