1 ਰਾਜਿਆਂ 14

ਇਸ ਲਈ ਜਦੋਂ ਅਹੀਯਾਹ ਨੇ ਦਰਵਾਜ਼ੇ ਉੱਤੇ ਉਸ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆ ਜਾ। ਇਹ ਦਿਖਾਵਾ ਕਿਉਂ? ਮੈਨੂੰ ਤੁਹਾਡੇ ਕੋਲ ਬੁਰੀ ਖ਼ਬਰ ਨਾਲ ਭੇਜਿਆ ਗਿਆ ਹੈ।

1 Kings 14:6 (UKJV) And it was so, when Ahijah heard the sound of her feet, as she came in at the door, that he said, Come in, you wife of Jeroboam; why feign you yourself to be another? for I am sent to you with heavy tidings.

4ਤਾਂ ਯਾਰਾਬੁਆਮ ਦੀ ਪਤਨੀ ਨੇ ਉਹੀ ਕੀਤਾ ਜੋ ਉਸ ਨੇ ਕਿਹਾ ਅਤੇ ਸ਼ੀਲੋਹ ਵਿੱਚ ਅਹੀਯਾਹ ਦੇ ਘਰ ਚਲੀ ਗਈ। ਹੁਣ ਅਹੀਯਾਹ ਨਹੀਂ ਦੇਖ ਸਕਦਾ ਸੀ ਅਤੇ ਉਮਰ ਕਾਰਨ ਉਸਦੀ ਨਜ਼ਰ ਚਲੀ ਗਈ ਸੀ।

5ਪਰ ਯਾਹਵੇਹ ਨੇ ਅਹੀਯਾਹ ਨੂੰ ਆਖਿਆ ਸੀ, “ਯਾਰਾਬੁਆਮ ਦੀ ਪਤਨੀ ਆਪਣੇ ਪੁੱਤਰ ਬਾਰੇ ਪੁੱਛਣ ਲਈ ਆ ਰਹੀ ਹੈ ਕਿਉਂਕਿ ਉਹ ਬਿਮਾਰ ਹੈ ਅਤੇ ਤੂੰ ਉਸਨੂੰ ਅਜਿਹਾ ਉੱਤਰ ਦੇਣਾ ਹੈ। ਜਦੋਂ ਉਹ ਆਵੇਗੀ, ਉਹ ਕੋਈ ਹੋਰ ਹੋਣ ਦਾ ਦਿਖਾਵਾ ਕਰੇਗੀ।”

6ਇਸ ਲਈ ਜਦੋਂ ਅਹੀਯਾਹ ਨੇ ਦਰਵਾਜ਼ੇ ਉੱਤੇ ਉਸ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆ ਜਾ। ਇਹ ਦਿਖਾਵਾ ਕਿਉਂ? ਮੈਨੂੰ ਤੁਹਾਡੇ ਕੋਲ ਬੁਰੀ ਖ਼ਬਰ ਨਾਲ ਭੇਜਿਆ ਗਿਆ ਹੈ।

7ਜਾ, ਯਾਰਾਬੁਆਮ ਨੂੰ ਆਖ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਗੱਲਾਂ ਆਖਦਾ ਹੈ, ‘ਮੈਂ ਤੈਨੂੰ ਲੋਕਾਂ ਵਿੱਚੋਂ ਉਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ।

8ਮੈਂ ਦਾਵੀਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ, ਪਰ ਤੂੰ ਮੇਰੇ ਦਾਸ ਦਾਵੀਦ ਵਰਗਾ ਨਹੀਂ ਰਿਹਾ ਜਿਸ ਨੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਿਆ ਅਤੇ ਉਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.