1 ਰਾਜਿਆਂ 14

ਜਾ, ਯਾਰਾਬੁਆਮ ਨੂੰ ਆਖ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਗੱਲਾਂ ਆਖਦਾ ਹੈ, ‘ਮੈਂ ਤੈਨੂੰ ਲੋਕਾਂ ਵਿੱਚੋਂ ਉਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ।

1 Kings 14:7 (UKJV) Go, tell Jeroboam, Thus says the LORD God of Israel, Forasmuch as I exalted you from among the people, and made you prince over my people Israel,

5ਪਰ ਯਾਹਵੇਹ ਨੇ ਅਹੀਯਾਹ ਨੂੰ ਆਖਿਆ ਸੀ, “ਯਾਰਾਬੁਆਮ ਦੀ ਪਤਨੀ ਆਪਣੇ ਪੁੱਤਰ ਬਾਰੇ ਪੁੱਛਣ ਲਈ ਆ ਰਹੀ ਹੈ ਕਿਉਂਕਿ ਉਹ ਬਿਮਾਰ ਹੈ ਅਤੇ ਤੂੰ ਉਸਨੂੰ ਅਜਿਹਾ ਉੱਤਰ ਦੇਣਾ ਹੈ। ਜਦੋਂ ਉਹ ਆਵੇਗੀ, ਉਹ ਕੋਈ ਹੋਰ ਹੋਣ ਦਾ ਦਿਖਾਵਾ ਕਰੇਗੀ।”

6ਇਸ ਲਈ ਜਦੋਂ ਅਹੀਯਾਹ ਨੇ ਦਰਵਾਜ਼ੇ ਉੱਤੇ ਉਸ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆ ਜਾ। ਇਹ ਦਿਖਾਵਾ ਕਿਉਂ? ਮੈਨੂੰ ਤੁਹਾਡੇ ਕੋਲ ਬੁਰੀ ਖ਼ਬਰ ਨਾਲ ਭੇਜਿਆ ਗਿਆ ਹੈ।

7ਜਾ, ਯਾਰਾਬੁਆਮ ਨੂੰ ਆਖ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਗੱਲਾਂ ਆਖਦਾ ਹੈ, ‘ਮੈਂ ਤੈਨੂੰ ਲੋਕਾਂ ਵਿੱਚੋਂ ਉਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ।

8ਮੈਂ ਦਾਵੀਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ, ਪਰ ਤੂੰ ਮੇਰੇ ਦਾਸ ਦਾਵੀਦ ਵਰਗਾ ਨਹੀਂ ਰਿਹਾ ਜਿਸ ਨੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਿਆ ਅਤੇ ਉਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।

9ਤੁਸੀਂ ਉਹਨਾਂ ਸਭਨਾਂ ਨਾਲੋਂ ਜੋ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਵੱਧ ਬੁਰਿਆਈ ਕੀਤੀ ਹੈ। ਤੁਸੀਂ ਆਪਣੇ ਲਈ ਹੋਰ ਦੇਵਤੇ ਬਣਾਏ ਹਨ, ਧਾਤੂ ਦੀਆਂ ਮੂਰਤੀਆਂ ਬਣਾਈਆਂ ਹਨ, ਤੂੰ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.