8ਯਹੂਦਾਹ ਦੇ ਪਾਤਸ਼ਾਹ ਆਸਾ ਦੇ ਛੱਬੀਵੇਂ ਵਰ੍ਹੇ ਬਆਸ਼ਾ ਦਾ ਪੁੱਤਰ ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਤਿਰਜ਼ਾਹ ਵਿੱਚ ਦੋ ਸਾਲ ਰਾਜ ਕੀਤਾ।
9ਜ਼ਿਮਰੀ, ਉਸਦੇ ਇੱਕ ਅਧਿਕਾਰੀ ਨੇ, ਜਿਸ ਕੋਲ ਉਸਦੇ ਅੱਧੇ ਰੱਥਾਂ ਦੀ ਕਮਾਨ ਸੀ, ਅਤੇ ਉਸ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ। ਏਲਾਹ ਉਸ ਸਮੇਂ ਤਿਰਜ਼ਾਹ ਵਿੱਚ ਸੀ, ਤਿਰਜ਼ਾਹ ਦੇ ਮਹਿਲ ਦੇ ਪ੍ਰਬੰਧਕ ਅਰਜ਼ਾ ਦੇ ਘਰ ਸ਼ਰਾਬ ਪੀ ਕੇ ਮਤਵਾਲਾ ਹੋ ਰਿਹਾ ਸੀ।
10ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਮਾਰਿਆ ਅਤੇ ਮਾਰ ਸੁੱਟਿਆ। ਫਿਰ ਉਹ ਉਸ ਤੋਂ ਬਾਅਦ ਰਾਜਾ ਬਣਿਆ।
11ਜਿਵੇਂ ਹੀ ਉਹ ਰਾਜ ਕਰਨ ਲੱਗਾ ਅਤੇ ਗੱਦੀ ਉੱਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸਨੇ ਇੱਕ ਵੀ ਮਰਦ ਨੂੰ ਚਾਹੇ ਰਿਸ਼ਤੇਦਾਰਾ ਜਾਂ ਮਿੱਤਰਾਂ ਵਿੱਚੋਂ ਨਹੀਂ ਬਖਸ਼ਿਆ।
12ਇਸ ਲਈ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਨਾਸ਼ ਕਰ ਦਿੱਤਾ, ਯਾਹਵੇਹ ਦੇ ਬਚਨ ਦੇ ਅਨੁਸਾਰ ਜੋ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਗਿਆ ਸੀ।