1 ਰਾਜਿਆਂ 16

ਜ਼ਿਮਰੀ, ਉਸਦੇ ਇੱਕ ਅਧਿਕਾਰੀ ਨੇ, ਜਿਸ ਕੋਲ ਉਸਦੇ ਅੱਧੇ ਰੱਥਾਂ ਦੀ ਕਮਾਨ ਸੀ, ਅਤੇ ਉਸ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ। ਏਲਾਹ ਉਸ ਸਮੇਂ ਤਿਰਜ਼ਾਹ ਵਿੱਚ ਸੀ, ਤਿਰਜ਼ਾਹ ਦੇ ਮਹਿਲ ਦੇ ਪ੍ਰਬੰਧਕ ਅਰਜ਼ਾ ਦੇ ਘਰ ਸ਼ਰਾਬ ਪੀ ਕੇ ਮਤਵਾਲਾ ਹੋ ਰਿਹਾ ਸੀ।

1 Kings 16:9 (UKJV) And his servant Zimri, captain of half his chariots, conspired against him, as he was in Tirzah, drinking himself drunk in the house of Arza steward of his house in Tirzah.

7ਇਸ ਤੋਂ ਇਲਾਵਾ, ਯਾਹਵੇਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਨਬੀ ਦੇ ਰਾਹੀਂ ਬਆਸ਼ਾ ਅਤੇ ਉਸਦੇ ਘਰਾਣੇ ਨੂੰ ਪਹੁੰਚਿਆ, ਅਤੇ ਇਸ ਦਾ ਕਾਰਨ ਉਹ ਸਭ ਬੁਰਿਆਈ ਸੀ ਜੋ ਉਸ ਨੇ ਯਾਹਵੇਹ ਦੇ ਵੇਖਣ ਵਿੱਚ ਕੀਤੀ ਜਦ ਉਸ ਨੇ ਆਪਣੇ ਹੱਥਾਂ ਦੇ ਕੰਮ ਨਾਲ ਅਤੇ ਯਾਰਾਬੁਆਮ ਦੇ ਘਰਾਣੇ ਜਿਹਾ ਹੋਣ ਨਾਲ ਉਸ ਨੂੰ ਕ੍ਰੋਧਵਾਨ ਕੀਤਾ ਅਤੇ ਇਸ ਲਈ ਵੀ ਕਿ ਉਸਨੇ ਉਸ ਨੂੰ ਮਾਰ ਸੁੱਟਿਆ।

8ਯਹੂਦਾਹ ਦੇ ਪਾਤਸ਼ਾਹ ਆਸਾ ਦੇ ਛੱਬੀਵੇਂ ਵਰ੍ਹੇ ਬਆਸ਼ਾ ਦਾ ਪੁੱਤਰ ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਤਿਰਜ਼ਾਹ ਵਿੱਚ ਦੋ ਸਾਲ ਰਾਜ ਕੀਤਾ।

9ਜ਼ਿਮਰੀ, ਉਸਦੇ ਇੱਕ ਅਧਿਕਾਰੀ ਨੇ, ਜਿਸ ਕੋਲ ਉਸਦੇ ਅੱਧੇ ਰੱਥਾਂ ਦੀ ਕਮਾਨ ਸੀ, ਅਤੇ ਉਸ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ। ਏਲਾਹ ਉਸ ਸਮੇਂ ਤਿਰਜ਼ਾਹ ਵਿੱਚ ਸੀ, ਤਿਰਜ਼ਾਹ ਦੇ ਮਹਿਲ ਦੇ ਪ੍ਰਬੰਧਕ ਅਰਜ਼ਾ ਦੇ ਘਰ ਸ਼ਰਾਬ ਪੀ ਕੇ ਮਤਵਾਲਾ ਹੋ ਰਿਹਾ ਸੀ।

10ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਮਾਰਿਆ ਅਤੇ ਮਾਰ ਸੁੱਟਿਆ। ਫਿਰ ਉਹ ਉਸ ਤੋਂ ਬਾਅਦ ਰਾਜਾ ਬਣਿਆ।

11ਜਿਵੇਂ ਹੀ ਉਹ ਰਾਜ ਕਰਨ ਲੱਗਾ ਅਤੇ ਗੱਦੀ ਉੱਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸਨੇ ਇੱਕ ਵੀ ਮਰਦ ਨੂੰ ਚਾਹੇ ਰਿਸ਼ਤੇਦਾਰਾ ਜਾਂ ਮਿੱਤਰਾਂ ਵਿੱਚੋਂ ਨਹੀਂ ਬਖਸ਼ਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.