1 ਰਾਜਿਆਂ 16

ਜਿਵੇਂ ਹੀ ਉਹ ਰਾਜ ਕਰਨ ਲੱਗਾ ਅਤੇ ਗੱਦੀ ਉੱਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸਨੇ ਇੱਕ ਵੀ ਮਰਦ ਨੂੰ ਚਾਹੇ ਰਿਸ਼ਤੇਦਾਰਾ ਜਾਂ ਮਿੱਤਰਾਂ ਵਿੱਚੋਂ ਨਹੀਂ ਬਖਸ਼ਿਆ।

1 Kings 16:11 (UKJV) And it came to pass, when he began to reign, as soon as he sat on his throne, that he slew all the house of Baasha: he left him not one that pisses against a wall, neither of his kinsfolks, nor of his friends.

9ਜ਼ਿਮਰੀ, ਉਸਦੇ ਇੱਕ ਅਧਿਕਾਰੀ ਨੇ, ਜਿਸ ਕੋਲ ਉਸਦੇ ਅੱਧੇ ਰੱਥਾਂ ਦੀ ਕਮਾਨ ਸੀ, ਅਤੇ ਉਸ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ। ਏਲਾਹ ਉਸ ਸਮੇਂ ਤਿਰਜ਼ਾਹ ਵਿੱਚ ਸੀ, ਤਿਰਜ਼ਾਹ ਦੇ ਮਹਿਲ ਦੇ ਪ੍ਰਬੰਧਕ ਅਰਜ਼ਾ ਦੇ ਘਰ ਸ਼ਰਾਬ ਪੀ ਕੇ ਮਤਵਾਲਾ ਹੋ ਰਿਹਾ ਸੀ।

10ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਮਾਰਿਆ ਅਤੇ ਮਾਰ ਸੁੱਟਿਆ। ਫਿਰ ਉਹ ਉਸ ਤੋਂ ਬਾਅਦ ਰਾਜਾ ਬਣਿਆ।

11ਜਿਵੇਂ ਹੀ ਉਹ ਰਾਜ ਕਰਨ ਲੱਗਾ ਅਤੇ ਗੱਦੀ ਉੱਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸਨੇ ਇੱਕ ਵੀ ਮਰਦ ਨੂੰ ਚਾਹੇ ਰਿਸ਼ਤੇਦਾਰਾ ਜਾਂ ਮਿੱਤਰਾਂ ਵਿੱਚੋਂ ਨਹੀਂ ਬਖਸ਼ਿਆ।

12ਇਸ ਲਈ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਨਾਸ਼ ਕਰ ਦਿੱਤਾ, ਯਾਹਵੇਹ ਦੇ ਬਚਨ ਦੇ ਅਨੁਸਾਰ ਜੋ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਗਿਆ ਸੀ।

13ਉਹਨਾਂ ਸਾਰੇ ਪਾਪਾਂ ਦੇ ਕਾਰਨ ਜੋ ਬਆਸ਼ਾ ਅਤੇ ਉਸਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਇਸਰਾਏਲ ਕੋਲੋ ਵੀ ਪਾਪ ਕਰਵਾਇਆ, ਤਾਂ ਜੋ ਉਹਨਾਂ ਨੇ ਆਪਣੀਆਂ ਬੇਕਾਰ ਮੂਰਤੀਆਂ ਦੁਆਰਾ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦਾ ਗੁੱਸਾ ਭੜਕਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.