1 ਰਾਜਿਆਂ 16

ਉਹਨਾਂ ਸਾਰੇ ਪਾਪਾਂ ਦੇ ਕਾਰਨ ਜੋ ਬਆਸ਼ਾ ਅਤੇ ਉਸਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਇਸਰਾਏਲ ਕੋਲੋ ਵੀ ਪਾਪ ਕਰਵਾਇਆ, ਤਾਂ ਜੋ ਉਹਨਾਂ ਨੇ ਆਪਣੀਆਂ ਬੇਕਾਰ ਮੂਰਤੀਆਂ ਦੁਆਰਾ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦਾ ਗੁੱਸਾ ਭੜਕਾਇਆ।

1 Kings 16:13 (UKJV) For all the sins of Baasha, and the sins of Elah his son, by which they sinned, and by which they made Israel to sin, in provoking the LORD God of Israel to anger with their vanities.

11ਜਿਵੇਂ ਹੀ ਉਹ ਰਾਜ ਕਰਨ ਲੱਗਾ ਅਤੇ ਗੱਦੀ ਉੱਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸਨੇ ਇੱਕ ਵੀ ਮਰਦ ਨੂੰ ਚਾਹੇ ਰਿਸ਼ਤੇਦਾਰਾ ਜਾਂ ਮਿੱਤਰਾਂ ਵਿੱਚੋਂ ਨਹੀਂ ਬਖਸ਼ਿਆ।

12ਇਸ ਲਈ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਨਾਸ਼ ਕਰ ਦਿੱਤਾ, ਯਾਹਵੇਹ ਦੇ ਬਚਨ ਦੇ ਅਨੁਸਾਰ ਜੋ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਗਿਆ ਸੀ।

13ਉਹਨਾਂ ਸਾਰੇ ਪਾਪਾਂ ਦੇ ਕਾਰਨ ਜੋ ਬਆਸ਼ਾ ਅਤੇ ਉਸਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਇਸਰਾਏਲ ਕੋਲੋ ਵੀ ਪਾਪ ਕਰਵਾਇਆ, ਤਾਂ ਜੋ ਉਹਨਾਂ ਨੇ ਆਪਣੀਆਂ ਬੇਕਾਰ ਮੂਰਤੀਆਂ ਦੁਆਰਾ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦਾ ਗੁੱਸਾ ਭੜਕਾਇਆ।

14ਏਲਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

15ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਵਰ੍ਹੇ ਜ਼ਿਮਰੀ ਨੇ ਤਿਰਜ਼ਾਹ ਵਿੱਚ ਸੱਤ ਦਿਨ ਰਾਜ ਕੀਤਾ। ਫ਼ੌਜ ਨੇ ਫ਼ਲਿਸਤੀਆਂ ਦੇ ਕਸਬੇ ਗਿਬਥੋਨ ਨੇੜੇ ਡੇਰਾ ਲਾਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.