13ਉਹਨਾਂ ਸਾਰੇ ਪਾਪਾਂ ਦੇ ਕਾਰਨ ਜੋ ਬਆਸ਼ਾ ਅਤੇ ਉਸਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਇਸਰਾਏਲ ਕੋਲੋ ਵੀ ਪਾਪ ਕਰਵਾਇਆ, ਤਾਂ ਜੋ ਉਹਨਾਂ ਨੇ ਆਪਣੀਆਂ ਬੇਕਾਰ ਮੂਰਤੀਆਂ ਦੁਆਰਾ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦਾ ਗੁੱਸਾ ਭੜਕਾਇਆ।
14ਏਲਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
15ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਵਰ੍ਹੇ ਜ਼ਿਮਰੀ ਨੇ ਤਿਰਜ਼ਾਹ ਵਿੱਚ ਸੱਤ ਦਿਨ ਰਾਜ ਕੀਤਾ। ਫ਼ੌਜ ਨੇ ਫ਼ਲਿਸਤੀਆਂ ਦੇ ਕਸਬੇ ਗਿਬਥੋਨ ਨੇੜੇ ਡੇਰਾ ਲਾਇਆ ਹੋਇਆ ਸੀ।
16ਜਦੋਂ ਡੇਰੇ ਵਿੱਚ ਇਸਰਾਏਲੀਆਂ ਨੇ ਸੁਣਿਆ ਕਿ ਜ਼ਿਮਰੀ ਨੇ ਰਾਜੇ ਦੇ ਵਿਰੁੱਧ ਵਿਉਂਤ ਬਣਾਈ ਹੈ ਅਤੇ ਉਸ ਦਾ ਕਤਲ ਕਰ ਦਿੱਤਾ ਹੈ, ਤਾਂ ਉਹਨਾਂ ਨੇ ਉਸੇ ਦਿਨ ਡੇਰੇ ਵਿੱਚ ਆਮਰੀ ਸੈਨਾਪਤੀ ਨੂੰ ਇਸਰਾਏਲ ਦਾ ਰਾਜਾ ਘੋਸ਼ਿਤ ਕੀਤਾ।
17ਤਦ ਆਮਰੀ ਅਤੇ ਉਸ ਦੇ ਨਾਲ ਦੇ ਸਾਰੇ ਇਸਰਾਏਲੀ ਗਿਬਥੋਨ ਤੋਂ ਹਟ ਗਏ ਅਤੇ ਤਿਰਜ਼ਾਹ ਨੂੰ ਘੇਰਾ ਪਾ ਲਿਆ।