1 ਰਾਜਿਆਂ 20

ਉਸ ਦੇ ਅਧਿਕਾਰੀਆਂ ਨੇ ਉਸ ਨੂੰ ਆਖਿਆ, “ਵੇਖ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਮਿਹਰਬਾਨ ਹਨ। ਅਸੀਂ ਆਪਣੇ ਲੱਕ ਦੁਆਲੇ ਤੱਪੜ ਅਤੇ ਸਿਰਾਂ ਦੁਆਲੇ ਰੱਸੀਆਂ ਬੰਨ੍ਹ ਕੇ ਇਸਰਾਏਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।”

1 Kings 20:31 (UKJV) And his servants said unto him, Behold now, we have heard that the kings of the house of Israel are merciful kings: let us, I pray you, put sackcloth on our loins, and ropes upon our heads, and go out to the king of Israel: possibly he will save your life.

29ਸੋ ਉਹਨਾਂ ਨੇ ਇੱਕ-ਦੂਜੇ ਦੇ ਸਾਹਮਣੇ ਸੱਤ ਦਿਨ ਡੇਰੇ ਲਾਈ ਰੱਖੇ ਤਾਂ ਐਉਂ ਹੋਇਆ ਕਿ ਸੱਤਵੇਂ ਦਿਨ ਲੜਾਈ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ ਇੱਕ ਲੱਖ ਮਨੁੱਖ ਵੱਢ ਸੁੱਟਿਆ।

30ਬਾਕੀ ਦੇ ਲੋਕ ਅਫ਼ੇਕ ਸ਼ਹਿਰ ਨੂੰ ਭੱਜ ਗਏ, ਜਿੱਥੇ ਉਹਨਾਂ ਵਿੱਚੋਂ 27,000 ਉੱਤੇ ਕੰਧ ਡਿੱਗ ਪਈ ਅਤੇ ਬਨ-ਹਦਦ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ।

31ਉਸ ਦੇ ਅਧਿਕਾਰੀਆਂ ਨੇ ਉਸ ਨੂੰ ਆਖਿਆ, “ਵੇਖ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਮਿਹਰਬਾਨ ਹਨ। ਅਸੀਂ ਆਪਣੇ ਲੱਕ ਦੁਆਲੇ ਤੱਪੜ ਅਤੇ ਸਿਰਾਂ ਦੁਆਲੇ ਰੱਸੀਆਂ ਬੰਨ੍ਹ ਕੇ ਇਸਰਾਏਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।”

32ਆਪਣੇ ਲੱਕ ਦੁਆਲੇ ਤੱਪੜ ਅਤੇ ਆਪਣੇ ਸਿਰ ਦੁਆਲੇ ਰੱਸੀਆਂ ਬੰਨ੍ਹ ਕੇ ਉਹ ਇਸਰਾਏਲ ਦੇ ਪਾਤਸ਼ਾਹ ਕੋਲ ਗਏ ਅਤੇ ਆਖਿਆ, “ਤੁਹਾਡਾ ਸੇਵਕ ਬਨ-ਹਦਦ ਆਖਦਾ ਹੈ, ‘ਕਿਰਪਾ ਕਰਕੇ ਮੈਨੂੰ ਜੀਉਣ ਦਿਓ।’ ” ਰਾਜੇ ਨੇ ਉੱਤਰ ਦਿੱਤਾ, “ਉਹ ਅਜੇ ਵੀ ਜ਼ਿੰਦਾ ਹੈ? ਉਹ ਤਾਂ ਮੇਰਾ ਭਰਾ ਹੈ।”

33ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, “ਹਾਂ, ਤੇਰਾ ਭਰਾ ਬਨ-ਹਦਦ!” ਰਾਜੇ ਨੇ ਕਿਹਾ, “ਜਾਓ ਅਤੇ ਉਸ ਨੂੰ ਲੈ ਆਓ।” ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.