1 ਰਾਜਿਆਂ 20

ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, “ਹਾਂ, ਤੇਰਾ ਭਰਾ ਬਨ-ਹਦਦ!” ਰਾਜੇ ਨੇ ਕਿਹਾ, “ਜਾਓ ਅਤੇ ਉਸ ਨੂੰ ਲੈ ਆਓ।” ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।

1 Kings 20:33 (UKJV) Now the men did diligently observe whether any thing would come from him, and did hastily catch it: and they said, Your brother Benhadad. Then he said, Go all of you, bring him. Then Benhadad came forth to him; and he caused him to come up into the chariot.

31ਉਸ ਦੇ ਅਧਿਕਾਰੀਆਂ ਨੇ ਉਸ ਨੂੰ ਆਖਿਆ, “ਵੇਖ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਮਿਹਰਬਾਨ ਹਨ। ਅਸੀਂ ਆਪਣੇ ਲੱਕ ਦੁਆਲੇ ਤੱਪੜ ਅਤੇ ਸਿਰਾਂ ਦੁਆਲੇ ਰੱਸੀਆਂ ਬੰਨ੍ਹ ਕੇ ਇਸਰਾਏਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।”

32ਆਪਣੇ ਲੱਕ ਦੁਆਲੇ ਤੱਪੜ ਅਤੇ ਆਪਣੇ ਸਿਰ ਦੁਆਲੇ ਰੱਸੀਆਂ ਬੰਨ੍ਹ ਕੇ ਉਹ ਇਸਰਾਏਲ ਦੇ ਪਾਤਸ਼ਾਹ ਕੋਲ ਗਏ ਅਤੇ ਆਖਿਆ, “ਤੁਹਾਡਾ ਸੇਵਕ ਬਨ-ਹਦਦ ਆਖਦਾ ਹੈ, ‘ਕਿਰਪਾ ਕਰਕੇ ਮੈਨੂੰ ਜੀਉਣ ਦਿਓ।’ ” ਰਾਜੇ ਨੇ ਉੱਤਰ ਦਿੱਤਾ, “ਉਹ ਅਜੇ ਵੀ ਜ਼ਿੰਦਾ ਹੈ? ਉਹ ਤਾਂ ਮੇਰਾ ਭਰਾ ਹੈ।”

33ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, “ਹਾਂ, ਤੇਰਾ ਭਰਾ ਬਨ-ਹਦਦ!” ਰਾਜੇ ਨੇ ਕਿਹਾ, “ਜਾਓ ਅਤੇ ਉਸ ਨੂੰ ਲੈ ਆਓ।” ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।

34ਬਨ-ਹਦਦ ਨੇ ਪੇਸ਼ਕਸ਼ ਕੀਤੀ, “ਮੈਂ ਉਹਨਾਂ ਸ਼ਹਿਰਾਂ ਨੂੰ ਵਾਪਸ ਕਰ ਦਿਆਂਗਾ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੋਂ ਲਏ ਸਨ। ਤੁਸੀਂ ਦੰਮਿਸ਼ਕ ਵਿੱਚ ਆਪਣੇ ਖੁਦ ਦੇ ਬਾਜ਼ਾਰ ਖੇਤਰ ਸਥਾਪਤ ਕਰ ਸਕਦੇ ਹੋ, ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।” ਅਹਾਬ ਨੇ ਕਿਹਾ, “ਇੱਕ ਨੇਮ ਦੇ ਅਧਾਰ ਤੇ ਮੈਂ ਤੈਨੂੰ ਅਜ਼ਾਦ ਕਰ ਦਿਆਂਗਾ।” ਇਸ ਲਈ ਉਸਨੇ ਉਸਦੇ ਨਾਲ ਇੱਕ ਸੰਧੀ ਕੀਤੀ ਅਤੇ ਉਸਨੂੰ ਜਾਣ ਦਿੱਤਾ।

35ਯਾਹਵੇਹ ਦੇ ਬਚਨ ਦੁਆਰਾ ਨਬੀਆਂ ਦੇ ਇੱਕ ਸਮੂਹ ਨੇ ਆਪਣੇ ਸਾਥੀ ਨੂੰ ਕਿਹਾ, “ਮੈਨੂੰ ਆਪਣੇ ਹਥਿਆਰ ਨਾਲ ਮਾਰੋ,” ਪਰ ਉਸਨੇ ਇਨਕਾਰ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.