1 ਰਾਜਿਆਂ 20

ਯਾਹਵੇਹ ਦੇ ਬਚਨ ਦੁਆਰਾ ਨਬੀਆਂ ਦੇ ਇੱਕ ਸਮੂਹ ਨੇ ਆਪਣੇ ਸਾਥੀ ਨੂੰ ਕਿਹਾ, “ਮੈਨੂੰ ਆਪਣੇ ਹਥਿਆਰ ਨਾਲ ਮਾਰੋ,” ਪਰ ਉਸਨੇ ਇਨਕਾਰ ਕਰ ਦਿੱਤਾ।

1 Kings 20:35 (UKJV) And a certain man of the sons of the prophets said unto his neighbour in the word of the LORD, Strike me, I pray you. And the man refused to strike him.

33ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, “ਹਾਂ, ਤੇਰਾ ਭਰਾ ਬਨ-ਹਦਦ!” ਰਾਜੇ ਨੇ ਕਿਹਾ, “ਜਾਓ ਅਤੇ ਉਸ ਨੂੰ ਲੈ ਆਓ।” ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।

34ਬਨ-ਹਦਦ ਨੇ ਪੇਸ਼ਕਸ਼ ਕੀਤੀ, “ਮੈਂ ਉਹਨਾਂ ਸ਼ਹਿਰਾਂ ਨੂੰ ਵਾਪਸ ਕਰ ਦਿਆਂਗਾ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੋਂ ਲਏ ਸਨ। ਤੁਸੀਂ ਦੰਮਿਸ਼ਕ ਵਿੱਚ ਆਪਣੇ ਖੁਦ ਦੇ ਬਾਜ਼ਾਰ ਖੇਤਰ ਸਥਾਪਤ ਕਰ ਸਕਦੇ ਹੋ, ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।” ਅਹਾਬ ਨੇ ਕਿਹਾ, “ਇੱਕ ਨੇਮ ਦੇ ਅਧਾਰ ਤੇ ਮੈਂ ਤੈਨੂੰ ਅਜ਼ਾਦ ਕਰ ਦਿਆਂਗਾ।” ਇਸ ਲਈ ਉਸਨੇ ਉਸਦੇ ਨਾਲ ਇੱਕ ਸੰਧੀ ਕੀਤੀ ਅਤੇ ਉਸਨੂੰ ਜਾਣ ਦਿੱਤਾ।

35ਯਾਹਵੇਹ ਦੇ ਬਚਨ ਦੁਆਰਾ ਨਬੀਆਂ ਦੇ ਇੱਕ ਸਮੂਹ ਨੇ ਆਪਣੇ ਸਾਥੀ ਨੂੰ ਕਿਹਾ, “ਮੈਨੂੰ ਆਪਣੇ ਹਥਿਆਰ ਨਾਲ ਮਾਰੋ,” ਪਰ ਉਸਨੇ ਇਨਕਾਰ ਕਰ ਦਿੱਤਾ।

36ਉਪਰੰਤ ਉਹ ਨੇ ਉਸ ਨੂੰ ਆਖਿਆ, ਇਸ ਲਈ ਕਿ ਤੂੰ ਯਾਹਵੇਹ ਦੀ ਆਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ। ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਉਸ ਨੂੰ ਪਾੜ ਸੁੱਟਿਆ।

37ਨਬੀ ਨੇ ਇੱਕ ਹੋਰ ਮਨੁੱਖ ਨੂੰ ਲੱਭ ਕੇ ਕਿਹਾ, “ਕਿਰਪਾ ਕਰਕੇ ਮੈਨੂੰ ਮਾਰੋ।” ਇਸ ਲਈ ਆਦਮੀ ਨੇ ਉਸਨੂੰ ਮਾਰਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.