1 ਰਾਜਿਆਂ 20

ਬਨ-ਹਦਦ ਨੇ ਪੇਸ਼ਕਸ਼ ਕੀਤੀ, “ਮੈਂ ਉਹਨਾਂ ਸ਼ਹਿਰਾਂ ਨੂੰ ਵਾਪਸ ਕਰ ਦਿਆਂਗਾ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੋਂ ਲਏ ਸਨ। ਤੁਸੀਂ ਦੰਮਿਸ਼ਕ ਵਿੱਚ ਆਪਣੇ ਖੁਦ ਦੇ ਬਾਜ਼ਾਰ ਖੇਤਰ ਸਥਾਪਤ ਕਰ ਸਕਦੇ ਹੋ, ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।” ਅਹਾਬ ਨੇ ਕਿਹਾ, “ਇੱਕ ਨੇਮ ਦੇ ਅਧਾਰ ਤੇ ਮੈਂ ਤੈਨੂੰ ਅਜ਼ਾਦ ਕਰ ਦਿਆਂਗਾ।” ਇਸ ਲਈ ਉਸਨੇ ਉਸਦੇ ਨਾਲ ਇੱਕ ਸੰਧੀ ਕੀਤੀ ਅਤੇ ਉਸਨੂੰ ਜਾਣ ਦਿੱਤਾ।

1 Kings 20:34 (UKJV) And Ben-hadad said unto him, The cities, which my father took from your father, I will restore; and you shall make streets for you in Damascus, as my father made in Samaria. Then said Ahab, I will send you away with this covenant. So he made a covenant with him, and sent him away.

32ਆਪਣੇ ਲੱਕ ਦੁਆਲੇ ਤੱਪੜ ਅਤੇ ਆਪਣੇ ਸਿਰ ਦੁਆਲੇ ਰੱਸੀਆਂ ਬੰਨ੍ਹ ਕੇ ਉਹ ਇਸਰਾਏਲ ਦੇ ਪਾਤਸ਼ਾਹ ਕੋਲ ਗਏ ਅਤੇ ਆਖਿਆ, “ਤੁਹਾਡਾ ਸੇਵਕ ਬਨ-ਹਦਦ ਆਖਦਾ ਹੈ, ‘ਕਿਰਪਾ ਕਰਕੇ ਮੈਨੂੰ ਜੀਉਣ ਦਿਓ।’ ” ਰਾਜੇ ਨੇ ਉੱਤਰ ਦਿੱਤਾ, “ਉਹ ਅਜੇ ਵੀ ਜ਼ਿੰਦਾ ਹੈ? ਉਹ ਤਾਂ ਮੇਰਾ ਭਰਾ ਹੈ।”

33ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, “ਹਾਂ, ਤੇਰਾ ਭਰਾ ਬਨ-ਹਦਦ!” ਰਾਜੇ ਨੇ ਕਿਹਾ, “ਜਾਓ ਅਤੇ ਉਸ ਨੂੰ ਲੈ ਆਓ।” ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।

34ਬਨ-ਹਦਦ ਨੇ ਪੇਸ਼ਕਸ਼ ਕੀਤੀ, “ਮੈਂ ਉਹਨਾਂ ਸ਼ਹਿਰਾਂ ਨੂੰ ਵਾਪਸ ਕਰ ਦਿਆਂਗਾ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੋਂ ਲਏ ਸਨ। ਤੁਸੀਂ ਦੰਮਿਸ਼ਕ ਵਿੱਚ ਆਪਣੇ ਖੁਦ ਦੇ ਬਾਜ਼ਾਰ ਖੇਤਰ ਸਥਾਪਤ ਕਰ ਸਕਦੇ ਹੋ, ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।” ਅਹਾਬ ਨੇ ਕਿਹਾ, “ਇੱਕ ਨੇਮ ਦੇ ਅਧਾਰ ਤੇ ਮੈਂ ਤੈਨੂੰ ਅਜ਼ਾਦ ਕਰ ਦਿਆਂਗਾ।” ਇਸ ਲਈ ਉਸਨੇ ਉਸਦੇ ਨਾਲ ਇੱਕ ਸੰਧੀ ਕੀਤੀ ਅਤੇ ਉਸਨੂੰ ਜਾਣ ਦਿੱਤਾ।

35ਯਾਹਵੇਹ ਦੇ ਬਚਨ ਦੁਆਰਾ ਨਬੀਆਂ ਦੇ ਇੱਕ ਸਮੂਹ ਨੇ ਆਪਣੇ ਸਾਥੀ ਨੂੰ ਕਿਹਾ, “ਮੈਨੂੰ ਆਪਣੇ ਹਥਿਆਰ ਨਾਲ ਮਾਰੋ,” ਪਰ ਉਸਨੇ ਇਨਕਾਰ ਕਰ ਦਿੱਤਾ।

36ਉਪਰੰਤ ਉਹ ਨੇ ਉਸ ਨੂੰ ਆਖਿਆ, ਇਸ ਲਈ ਕਿ ਤੂੰ ਯਾਹਵੇਹ ਦੀ ਆਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ। ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਉਸ ਨੂੰ ਪਾੜ ਸੁੱਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.