1 ਰਾਜਿਆਂ 20

ਜਦੋਂ ਤੇਰਾ ਸੇਵਕ ਇੱਧਰ-ਉੱਧਰ ਰੁੱਝਿਆ ਹੋਇਆ ਸੀ, ਉਹ ਮਨੁੱਖ ਗਾਈਬ ਹੋ ਗਿਆ।” ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, “ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੈਂ ਆਪ ਨਬੇੜਿਆ।”

1 Kings 20:40 (UKJV) And as your servant was busy here and there, he was gone. And the king of Israel said unto him, So shall your judgment be; yourself have decided it.

38ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖਲੋਤਾ ਅਤੇ ਉਸ ਨੇ ਆਪਣੀ ਪੱਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਬਦਲ ਲਿਆ।

39ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ ਤਾਂ ਨਬੀ ਨੇ ਉਹ ਨੂੰ ਪੁਕਾਰ ਕੇ ਕਿਹਾ, “ਤੇਰਾ ਦਾਸ ਲੜਾਈ ਦੀ ਘੜੀ ਵਿੱਚ ਗਿਆ ਅਤੇ ਕੋਈ ਮੇਰੇ ਕੋਲ ਕੈਦੀ ਨੂੰ ਲੈ ਕੇ ਆਇਆ ਅਤੇ ਆਖਿਆ, ‘ਇਸ ਉੱਤੇ ਮਨੁੱਖ ਧਿਆਨ ਰੱਖ ਜੇ ਉਹ ਲਾਪਤਾ ਹੋ ਜਾਵੇ, ਤਾਂ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੋਵੇਗੀ, ਜਾਂ ਤੁਹਾਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।’

40ਜਦੋਂ ਤੇਰਾ ਸੇਵਕ ਇੱਧਰ-ਉੱਧਰ ਰੁੱਝਿਆ ਹੋਇਆ ਸੀ, ਉਹ ਮਨੁੱਖ ਗਾਈਬ ਹੋ ਗਿਆ।” ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, “ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੈਂ ਆਪ ਨਬੇੜਿਆ।”

41ਤਦ ਨਬੀ ਨੇ ਝੱਟ ਆਪਣੀਆਂ ਅੱਖਾਂ ਤੋਂ ਸਿਰ ਦੀ ਪੱਟੀ ਹਟਾ ਦਿੱਤੀ ਅਤੇ ਇਸਰਾਏਲ ਦੇ ਰਾਜੇ ਨੇ ਉਸ ਨੂੰ ਨਬੀਆਂ ਵਿੱਚੋਂ ਇੱਕ ਵਜੋਂ ਪਛਾਣ ਲਿਆ।

42ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਤੂੰ ਇੱਕ ਆਦਮੀ ਨੂੰ ਅਜ਼ਾਦ ਕੀਤਾ ਹੈ ਜਿਸਨੂੰ ਮੈਂ ਮਰਨਾ ਚਾਹੁੰਦਾ ਸੀ, ਇਸ ਲਈ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੈ, ਤੇਰੀ ਪਰਜਾ ਉਸਦੇ ਲੋਕਾਂ ਲਈ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.