28ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਉੱਥੋਂ ਇੱਕ-ਇੱਕ ਜ਼ਰੂਰਤ ਅਨੁਸਾਰ ਲਿਆਉਂਦਾ ਸੀ।
29ਪਰਮੇਸ਼ਵਰ ਨੇ ਸ਼ਲੋਮੋਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਗੂੰ।
30ਸ਼ਲੋਮੋਨ ਦੀ ਬੁੱਧ ਪੂਰਬ ਦੇ ਸਾਰੇ ਲੋਕਾਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧ ਨਾਲੋਂ ਵੱਡੀ ਸੀ।
31ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ।
32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਕਹੀਆਂ ਅਤੇ ਉਹ ਦੇ ਗੀਤ ਇੱਕ ਹਜ਼ਾਰ ਪੰਜ ਸਨ।