30ਸ਼ਲੋਮੋਨ ਦੀ ਬੁੱਧ ਪੂਰਬ ਦੇ ਸਾਰੇ ਲੋਕਾਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧ ਨਾਲੋਂ ਵੱਡੀ ਸੀ।
31ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ।
32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਕਹੀਆਂ ਅਤੇ ਉਹ ਦੇ ਗੀਤ ਇੱਕ ਹਜ਼ਾਰ ਪੰਜ ਸਨ।
33ਸ਼ਲੋਮੋਨ ਨੇ ਲਬਾਨੋਨ ਦੇ ਦਿਆਰ ਦੇ ਰੁੱਖ ਤੋਂ ਲੈ ਕੇ ਕੰਧ ਉੱਤੇ ਉੱਗਦੇ ਜੂਫ ਦੇ ਬੂਟੇ ਤੱਕ, ਰੁੱਖਾਂ ਬਾਰੇ ਆਪਣੀ ਬੁੱਧੀ ਸਾਂਝੀ ਕੀਤੀ। ਉਸਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਵੀ ਆਪਣੇ ਗਿਆਨ ਦਾ ਖੁਲਾਸਾ ਕੀਤਾ।
34ਸਾਰੀਆਂ ਕੌਮਾਂ ਵਿੱਚੋਂ ਲੋਕ ਸ਼ਲੋਮੋਨ ਦੀ ਬੁੱਧੀ ਨੂੰ ਸੁਣਨ ਲਈ ਆਏ, ਜੋ ਸੰਸਾਰ ਦੇ ਸਾਰੇ ਰਾਜਿਆਂ ਦੁਆਰਾ ਭੇਜੇ ਗਏ ਸਨ, ਜਿਨ੍ਹਾਂ ਨੇ ਉਹ ਦੀ ਬੁੱਧੀ ਸੁਣੀ ਸੀ।