1 ਰਾਜਿਆਂ 4

ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ।

1 Kings 4:31 (UKJV) For he was wiser than all men; than Ethan the Ezrahite, and Heman, and Chalcol, and Darda, the sons of Mahol: and his fame was in all nations round about.

29ਪਰਮੇਸ਼ਵਰ ਨੇ ਸ਼ਲੋਮੋਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਗੂੰ।

30ਸ਼ਲੋਮੋਨ ਦੀ ਬੁੱਧ ਪੂਰਬ ਦੇ ਸਾਰੇ ਲੋਕਾਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧ ਨਾਲੋਂ ਵੱਡੀ ਸੀ।

31ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ।

32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਕਹੀਆਂ ਅਤੇ ਉਹ ਦੇ ਗੀਤ ਇੱਕ ਹਜ਼ਾਰ ਪੰਜ ਸਨ।

33ਸ਼ਲੋਮੋਨ ਨੇ ਲਬਾਨੋਨ ਦੇ ਦਿਆਰ ਦੇ ਰੁੱਖ ਤੋਂ ਲੈ ਕੇ ਕੰਧ ਉੱਤੇ ਉੱਗਦੇ ਜੂਫ ਦੇ ਬੂਟੇ ਤੱਕ, ਰੁੱਖਾਂ ਬਾਰੇ ਆਪਣੀ ਬੁੱਧੀ ਸਾਂਝੀ ਕੀਤੀ। ਉਸਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਵੀ ਆਪਣੇ ਗਿਆਨ ਦਾ ਖੁਲਾਸਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.