1ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਚਾਰ ਸੌ ਅੱਸੀਵੇਂ ਸਾਲ ਵਿੱਚ, ਇਸਰਾਏਲ ਉੱਤੇ ਸ਼ਲੋਮੋਨ ਦੇ ਰਾਜ ਦੇ ਚੌਥੇ ਸਾਲ ਜ਼ਿਵ ਦੇ ਮਹੀਨੇ ਜੋ ਦੂਸਰਾ ਮਹੀਨਾ ਹੈ, ਉਸ ਨੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ।
2ਜੋ ਮੰਦਰ ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਲਈ ਬਣਵਾਇਆ ਸੀ, ਉਹ ਸੱਠ ਹੱਥ ਲੰਬਾ, ਵੀਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ ਸੀ।
3ਹੈਕਲ ਦੇ ਮੁੱਖ ਹਾਲ ਦੇ ਸਾਹਮਣੇ ਵਾਲੇ ਦਰਵਾਜ਼ੇ ਨੇ ਹੈਕਲ ਦੀ ਚੌੜਾਈ ਅਰਥਾਤ ਵੀਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਤੋਂ ਦਸ ਹੱਥ ਪ੍ਰਸਤੁਤ ਕੀਤੀ।
4ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ।
5ਮੁੱਖ ਹਾਲ ਅਤੇ ਅੰਦਰਲੇ ਭਵਨ ਅਸਥਾਨ ਦੀਆਂ ਕੰਧਾਂ ਦੇ ਵਿਰੁੱਧ ਉਸਨੇ ਇਮਾਰਤ ਦੇ ਦੁਆਲੇ ਇੱਕ ਢਾਂਚਾ ਬਣਾਇਆ, ਜਿਸ ਵਿੱਚ ਚੁਫ਼ੇਰੇ ਪਾਸੇ ਕਮਰੇ ਸਨ।