1 ਰਾਜਿਆਂ 6

ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ।

1 Kings 6:4 (UKJV) And for the house he made windows of narrow lights.

2ਜੋ ਮੰਦਰ ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਲਈ ਬਣਵਾਇਆ ਸੀ, ਉਹ ਸੱਠ ਹੱਥ ਲੰਬਾ, ਵੀਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ ਸੀ।

3ਹੈਕਲ ਦੇ ਮੁੱਖ ਹਾਲ ਦੇ ਸਾਹਮਣੇ ਵਾਲੇ ਦਰਵਾਜ਼ੇ ਨੇ ਹੈਕਲ ਦੀ ਚੌੜਾਈ ਅਰਥਾਤ ਵੀਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਤੋਂ ਦਸ ਹੱਥ ਪ੍ਰਸਤੁਤ ਕੀਤੀ।

4ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ।

5ਮੁੱਖ ਹਾਲ ਅਤੇ ਅੰਦਰਲੇ ਭਵਨ ਅਸਥਾਨ ਦੀਆਂ ਕੰਧਾਂ ਦੇ ਵਿਰੁੱਧ ਉਸਨੇ ਇਮਾਰਤ ਦੇ ਦੁਆਲੇ ਇੱਕ ਢਾਂਚਾ ਬਣਾਇਆ, ਜਿਸ ਵਿੱਚ ਚੁਫ਼ੇਰੇ ਪਾਸੇ ਕਮਰੇ ਸਨ।

6ਸਭ ਤੋਂ ਹੇਠਲੀ ਮੰਜ਼ਿਲ ਪੰਜ ਹੱਥ ਚੌੜੀ ਸੀ, ਵਿੱਚਕਾਰਲੀ ਮੰਜ਼ਿਲ ਛੇ ਹੱਥ ਅਤੇ ਤੀਜੀ ਮੰਜ਼ਿਲ ਸੱਤ ਹੱਥ ਸੀ, ਉਸ ਨੇ ਭਵਨ ਦੇ ਬਾਹਰਲੇ ਪਾਸੇ ਦੁਆਲੇ ਕਿਨਾਰੇ ਬਣਾਏ ਤਾਂ ਜੋ ਕੁਝ ਵੀ ਮੰਦਰ ਦੀਆਂ ਕੰਧਾਂ ਵਿੱਚ ਨਾ ਪਾਇਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.