1 ਰਾਜਿਆਂ 6

ਮੁੱਖ ਹਾਲ ਅਤੇ ਅੰਦਰਲੇ ਭਵਨ ਅਸਥਾਨ ਦੀਆਂ ਕੰਧਾਂ ਦੇ ਵਿਰੁੱਧ ਉਸਨੇ ਇਮਾਰਤ ਦੇ ਦੁਆਲੇ ਇੱਕ ਢਾਂਚਾ ਬਣਾਇਆ, ਜਿਸ ਵਿੱਚ ਚੁਫ਼ੇਰੇ ਪਾਸੇ ਕਮਰੇ ਸਨ।

1 Kings 6:5 (UKJV) And against the wall of the house he built chambers round about, against the walls of the house round about, both of the temple and of the oracle: and he made chambers round about:

3ਹੈਕਲ ਦੇ ਮੁੱਖ ਹਾਲ ਦੇ ਸਾਹਮਣੇ ਵਾਲੇ ਦਰਵਾਜ਼ੇ ਨੇ ਹੈਕਲ ਦੀ ਚੌੜਾਈ ਅਰਥਾਤ ਵੀਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਤੋਂ ਦਸ ਹੱਥ ਪ੍ਰਸਤੁਤ ਕੀਤੀ।

4ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ।

5ਮੁੱਖ ਹਾਲ ਅਤੇ ਅੰਦਰਲੇ ਭਵਨ ਅਸਥਾਨ ਦੀਆਂ ਕੰਧਾਂ ਦੇ ਵਿਰੁੱਧ ਉਸਨੇ ਇਮਾਰਤ ਦੇ ਦੁਆਲੇ ਇੱਕ ਢਾਂਚਾ ਬਣਾਇਆ, ਜਿਸ ਵਿੱਚ ਚੁਫ਼ੇਰੇ ਪਾਸੇ ਕਮਰੇ ਸਨ।

6ਸਭ ਤੋਂ ਹੇਠਲੀ ਮੰਜ਼ਿਲ ਪੰਜ ਹੱਥ ਚੌੜੀ ਸੀ, ਵਿੱਚਕਾਰਲੀ ਮੰਜ਼ਿਲ ਛੇ ਹੱਥ ਅਤੇ ਤੀਜੀ ਮੰਜ਼ਿਲ ਸੱਤ ਹੱਥ ਸੀ, ਉਸ ਨੇ ਭਵਨ ਦੇ ਬਾਹਰਲੇ ਪਾਸੇ ਦੁਆਲੇ ਕਿਨਾਰੇ ਬਣਾਏ ਤਾਂ ਜੋ ਕੁਝ ਵੀ ਮੰਦਰ ਦੀਆਂ ਕੰਧਾਂ ਵਿੱਚ ਨਾ ਪਾਇਆ ਜਾਵੇ।

7ਮੰਦਰ ਦੇ ਨਿਰਮਾਣ ਸਮੇਂ, ਤਾਂ ਉਸ ਵਿੱਚ ਪੂਰੇ-ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਗਏ ਸਨ ਇਸ ਲਈ ਭਵਨ ਬਣਾਉਣ ਵਿੱਚ ਨਾ ਉੱਥੇ ਹਥੌੜਾ, ਨਾ ਬਲੂਸੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਆਵਾਜ਼ ਸੁਣਾਈ ਦਿੰਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.