1 ਰਾਜਿਆਂ 8

“ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ ਜਿੱਥੇ ਤੂੰ ਉਹਨਾਂ ਨੂੰ ਘੱਲੇ ਅਤੇ ਯਾਹਵੇਹ ਦੇ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ।

1 Kings 8:44 (UKJV) If your people go out to battle against their enemy, anywhere you shall send them, and shall pray unto the LORD toward the city which you have chosen, and toward the house that I have built for your name:

42ਕਿਉਂ ਜੋ ਓਹ ਤੇਰਾ ਵੱਡਾ ਨਾਮ, ਸ਼ਕਤੀਸ਼ਾਲੀ ਹੱਥ ਅਤੇ ਤੇਰੀ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਆ ਕੇ ਪ੍ਰਾਰਥਨਾ ਕਰਨ,

43ਤਦ ਸਵਰਗ ਤੋਂ ਸੁਣ, ਜੋ ਤੇਰਾ ਨਿਵਾਸ ਸਥਾਨ ਹੈ। ਜੋ ਕੁਝ ਪਰਦੇਸੀ ਤੇਰੇ ਕੋਲੋਂ ਮੰਗੇ ਸੋ ਕਰ, ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੇ ਤੋਂ ਡਰਨ ਜਿਵੇਂ ਤੇਰੀ ਪਰਜਾ ਇਸਰਾਏਲ, ਅਤੇ ਜਾਣ ਲੈਣ ਕਿ ਇਹ ਭਵਨ ਮੈਂ ਤੇਰੇ ਨਾਮ ਦਾ ਬਣਾਇਆ ਹੈ।

44“ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ ਜਿੱਥੇ ਤੂੰ ਉਹਨਾਂ ਨੂੰ ਘੱਲੇ ਅਤੇ ਯਾਹਵੇਹ ਦੇ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ।

45ਤਦ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਸੁਣ ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀਂ।

46“ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਹੈ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਹਨਾਂ ਨਾਲ ਕ੍ਰੋਧਵਾਨ ਹੋਵੇ ਅਤੇ ਉਹਨਾਂ ਨੂੰ ਵੈਰੀ ਦੇ ਹੱਥ ਵਿੱਚ ਐਉਂ ਦੇ ਦੇਵੇਂ ਜਿਵੇਂ ਉਹ ਉਹਨਾਂ ਨੂੰ ਗ਼ੁਲਾਮ ਬਣਾ ਕੇ ਵੈਰੀ ਦੇ ਦੇਸ਼ ਵਿੱਚ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.