1 ਸ਼ਮੂਏਲ 10

“ਉਸ ਤੋਂ ਬਾਅਦ ਤੂੰ ਪਰਮੇਸ਼ਵਰ ਦੇ ਗਿਬਆਹ ਵਿੱਚ ਜਾਵੇਗਾ, ਜਿੱਥੇ ਇੱਕ ਫ਼ਲਿਸਤੀ ਚੌਕੀ ਹੈ। ਜਦੋਂ ਤੂੰ ਕਸਬੇ ਦੇ ਨੇੜੇ ਪਹੁੰਚੇਗਾ, ਤਾਂ ਅਜਿਹਾ ਹੋਵੇਗਾ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮਵਾਕ ਕਰਦੇ ਹੋਣਗੇ।

1 Samuel 10:5 (UKJV) After that you shall come to the hill of God, where is the garrison of the Philistines: and it shall come to pass, when you are come thither to the city, that you shall meet a company of prophets coming down from the high place with a psaltery, and a timbrel, and a pipe, and a harp, before them; and they shall prophesy:

3“ਫਿਰ ਤੂੰ ਉੱਥੋਂ ਲੰਘੇਗਾ ਅਤੇ ਤਾਬੋਰ ਦੇ ਬਲੂਤ ਦੇ ਰੁੱਖ ਹੇਠ ਪਹੁੰਚੇਗਾ। ਤਾਂ ਉੱਥੇ ਬੈਤਏਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰਨ ਲਈ ਜਾ ਰਹੇ ਤਿੰਨ੍ਹ ਮਨੁੱਖ ਉੱਥੇ ਤੁਹਾਨੂੰ ਮਿਲਣਗੇ। ਇੱਕ ਨੇ ਬੱਕਰੀਆਂ ਦੇ ਤਿੰਨ ਬੱਚੇ ਅਤੇ ਦੂਸਰੇ ਨੇ ਤਿੰਨ ਰੋਟੀਆਂ ਅਤੇ ਤੀਸਰੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ

4ਉਹ ਤੈਨੂੰ ਸ਼ੁਭਕਾਮਨਾਵਾਂ ਦੇਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੂੰ ਉਹਨਾਂ ਕੋਲੋ ਲੈ ਲਵੀ।

5“ਉਸ ਤੋਂ ਬਾਅਦ ਤੂੰ ਪਰਮੇਸ਼ਵਰ ਦੇ ਗਿਬਆਹ ਵਿੱਚ ਜਾਵੇਗਾ, ਜਿੱਥੇ ਇੱਕ ਫ਼ਲਿਸਤੀ ਚੌਕੀ ਹੈ। ਜਦੋਂ ਤੂੰ ਕਸਬੇ ਦੇ ਨੇੜੇ ਪਹੁੰਚੇਗਾ, ਤਾਂ ਅਜਿਹਾ ਹੋਵੇਗਾ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮਵਾਕ ਕਰਦੇ ਹੋਣਗੇ।

6ਤਾਂ ਯਾਹਵੇਹ ਦਾ ਆਤਮਾ ਤੇਰੇ ਉੱਤੇ ਬਲ ਨਾਲ ਆਵੇਗਾ, ਅਤੇ ਤੂੰ ਵੀ ਉਹਨਾਂ ਨਾਲ ਅਗੰਮਵਾਕ ਬੋਲੇਗਾ; ਅਤੇ ਤੂੰ ਇੱਕ ਵੱਖਰੇ ਵਿਅਕਤੀ ਵਿੱਚ ਬਦਲ ਜਾਵੇਗਾ।

7ਇੱਕ ਵਾਰ ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋ ਜਾਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.