18ਤਦ ਸਮੂਏਲ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸੇ ਦਿਨ ਗਰਜ ਹੋਈ ਅਤੇ ਯਾਹਵੇਹ ਨੇ ਮੀਂਹ ਭੇਜਿਆ। ਇਸ ਲਈ ਸਾਰੇ ਲੋਕ ਯਾਹਵੇਹ ਅਤੇ ਸਮੂਏਲ ਕੋਲੋ ਬਹੁਤ ਡਰ ਗਏ।
19ਸਭਨਾਂ ਲੋਕਾਂ ਨੇ ਸਮੂਏਲ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਰਾਜੇ ਦੀ ਮੰਗ ਕਰਨ ਦੀ ਬਦੀ ਵਿੱਚ ਆਪਣੇ ਹੋਰ ਸਾਰੇ ਪਾਪਾਂ ਵਿੱਚ ਵਾਧਾ ਕੀਤਾ ਹੈ।”
20ਸਮੂਏਲ ਨੇ ਉੱਤਰ ਦਿੱਤਾ, “ਡਰੋ ਨਹੀਂ, ਤੁਸੀਂ ਇਹ ਸਭ ਬੁਰਾਈ ਕੀਤੀ ਹੈ; ਫਿਰ ਵੀ ਯਾਹਵੇਹ ਤੋਂ ਮੂੰਹ ਨਾ ਮੋੜੋ, ਪਰ ਆਪਣੇ ਪੂਰੇ ਦਿਲ ਨਾਲ ਯਾਹਵੇਹ ਦੀ ਉਪਾਸਨਾ ਕਰੋ।
21ਵਿਅਰਥ ਮੂਰਤੀਆਂ ਦੇ ਮਗਰ ਨਾ ਮੁੜੋ। ਜਿਸ ਦੇ ਵਿੱਚੋਂ ਕੁਝ ਲਾਭ ਜਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹ ਸਭ ਵਿਅਰਥ ਹਨ।
22ਕਿਉਂ ਜੋ ਯਾਹਵੇਹ ਆਪਣੇ ਮਹਾਨ ਨਾਮ ਦੀ ਖ਼ਾਤਰ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ, ਕਿਉਂਕਿ ਯਾਹਵੇਹ ਨੇ ਤੁਹਾਨੂੰ ਆਪਣੀ ਹੀ ਮਰਜ਼ੀ ਨਾਲ ਆਪਣਾ ਬਣਾਇਆ ਹੈ।