19ਸਭਨਾਂ ਲੋਕਾਂ ਨੇ ਸਮੂਏਲ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਰਾਜੇ ਦੀ ਮੰਗ ਕਰਨ ਦੀ ਬਦੀ ਵਿੱਚ ਆਪਣੇ ਹੋਰ ਸਾਰੇ ਪਾਪਾਂ ਵਿੱਚ ਵਾਧਾ ਕੀਤਾ ਹੈ।”
20ਸਮੂਏਲ ਨੇ ਉੱਤਰ ਦਿੱਤਾ, “ਡਰੋ ਨਹੀਂ, ਤੁਸੀਂ ਇਹ ਸਭ ਬੁਰਾਈ ਕੀਤੀ ਹੈ; ਫਿਰ ਵੀ ਯਾਹਵੇਹ ਤੋਂ ਮੂੰਹ ਨਾ ਮੋੜੋ, ਪਰ ਆਪਣੇ ਪੂਰੇ ਦਿਲ ਨਾਲ ਯਾਹਵੇਹ ਦੀ ਉਪਾਸਨਾ ਕਰੋ।
21ਵਿਅਰਥ ਮੂਰਤੀਆਂ ਦੇ ਮਗਰ ਨਾ ਮੁੜੋ। ਜਿਸ ਦੇ ਵਿੱਚੋਂ ਕੁਝ ਲਾਭ ਜਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹ ਸਭ ਵਿਅਰਥ ਹਨ।
22ਕਿਉਂ ਜੋ ਯਾਹਵੇਹ ਆਪਣੇ ਮਹਾਨ ਨਾਮ ਦੀ ਖ਼ਾਤਰ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ, ਕਿਉਂਕਿ ਯਾਹਵੇਹ ਨੇ ਤੁਹਾਨੂੰ ਆਪਣੀ ਹੀ ਮਰਜ਼ੀ ਨਾਲ ਆਪਣਾ ਬਣਾਇਆ ਹੈ।
23ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਾਹਵੇਹ ਦੇ ਵਿਰੁੱਧ ਪਾਪ ਕਰਾਂ। ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ।