1 ਸ਼ਮੂਏਲ 12

ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਾਹਵੇਹ ਦੇ ਵਿਰੁੱਧ ਪਾਪ ਕਰਾਂ। ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ।

1 Samuel 12:23 (UKJV) Moreover as for me, God forbid that I should sin against the LORD in ceasing to pray for you: but I will teach you the good and the right way:

21ਵਿਅਰਥ ਮੂਰਤੀਆਂ ਦੇ ਮਗਰ ਨਾ ਮੁੜੋ। ਜਿਸ ਦੇ ਵਿੱਚੋਂ ਕੁਝ ਲਾਭ ਜਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹ ਸਭ ਵਿਅਰਥ ਹਨ।

22ਕਿਉਂ ਜੋ ਯਾਹਵੇਹ ਆਪਣੇ ਮਹਾਨ ਨਾਮ ਦੀ ਖ਼ਾਤਰ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ, ਕਿਉਂਕਿ ਯਾਹਵੇਹ ਨੇ ਤੁਹਾਨੂੰ ਆਪਣੀ ਹੀ ਮਰਜ਼ੀ ਨਾਲ ਆਪਣਾ ਬਣਾਇਆ ਹੈ।

23ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਾਹਵੇਹ ਦੇ ਵਿਰੁੱਧ ਪਾਪ ਕਰਾਂ। ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ।

24ਪਰ ਯਾਹਵੇਹ ਤੋਂ ਡਰੋ ਅਤੇ ਪੂਰੇ ਦਿਲ ਨਾਲ ਵਫ਼ਾਦਾਰੀ ਨਾਲ ਉਸਦੀ ਉਪਾਸਨਾ ਕਰੋ। ਵਿਚਾਰ ਕਰੋ ਕਿ ਉਸਨੇ ਤੁਹਾਡੇ ਲਈ ਕਿੰਨ੍ਹੇ ਵੱਡੇ-ਵੱਡੇ ਕੰਮ ਕੀਤੇ ਹਨ।

25ਤਾਂ ਵੀ ਜੇ ਤੁਸੀਂ ਬੁਰਿਆਈ ਕਰੋਗੇ, ਤਾਂ ਤੁਸੀਂ ਅਤੇ ਤੁਹਾਡਾ ਰਾਜਾ ਦੋਵੇਂ ਨਾਸ ਹੋ ਜਾਵੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.