1 ਸ਼ਮੂਏਲ 14

ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਕਿਹਾ, “ਆਓ, ਦੂਜੇ ਪਾਸੇ ਫ਼ਲਿਸਤੀ ਚੌਕੀ ਵੱਲ ਚੱਲੀਏ।” ਪਰ ਉਸਨੇ ਆਪਣੇ ਪਿਤਾ ਨੂੰ ਨਾ ਦੱਸਿਆ।

1 Samuel 14:1 (UKJV) Now it came to pass on a day, that Jonathan the son of Saul said unto the young man that bare his armour, Come, and let us go over to the Philistines' garrison, that is on the other side. But he told not his father.

1ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਕਿਹਾ, “ਆਓ, ਦੂਜੇ ਪਾਸੇ ਫ਼ਲਿਸਤੀ ਚੌਕੀ ਵੱਲ ਚੱਲੀਏ।” ਪਰ ਉਸਨੇ ਆਪਣੇ ਪਿਤਾ ਨੂੰ ਨਾ ਦੱਸਿਆ।

2ਸ਼ਾਊਲ ਗਿਬਆਹ ਦੇ ਬਾਹਰ ਮਿਗਰੋਨ ਵਿੱਚ ਇੱਕ ਅਨਾਰ ਦੇ ਰੁੱਖ ਹੇਠ ਠਹਿਰਿਆ ਹੋਇਆ ਸੀ ਅਤੇ ਉਸ ਦੇ ਨਾਲ ਤਕਰੀਬਨ ਛੇ ਸੌ ਆਦਮੀ ਸਨ।

3ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.