1 ਸ਼ਮੂਏਲ 14

ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।

1 Samuel 14:3 (UKJV) And Ahiah, the son of Ahitub, Ichabod's brother, the son of Phinehas, the son of Eli, the LORD's priest in Shiloh, wearing an ephod. And the people knew not that Jonathan was gone.

1ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਕਿਹਾ, “ਆਓ, ਦੂਜੇ ਪਾਸੇ ਫ਼ਲਿਸਤੀ ਚੌਕੀ ਵੱਲ ਚੱਲੀਏ।” ਪਰ ਉਸਨੇ ਆਪਣੇ ਪਿਤਾ ਨੂੰ ਨਾ ਦੱਸਿਆ।

2ਸ਼ਾਊਲ ਗਿਬਆਹ ਦੇ ਬਾਹਰ ਮਿਗਰੋਨ ਵਿੱਚ ਇੱਕ ਅਨਾਰ ਦੇ ਰੁੱਖ ਹੇਠ ਠਹਿਰਿਆ ਹੋਇਆ ਸੀ ਅਤੇ ਉਸ ਦੇ ਨਾਲ ਤਕਰੀਬਨ ਛੇ ਸੌ ਆਦਮੀ ਸਨ।

3ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।

4ਉਸ ਦੱਰੇ ਦੇ ਹਰ ਪਾਸੇ ਜਿਸ ਨੂੰ ਯੋਨਾਥਾਨ ਨੇ ਪਾਰ ਕਰਕੇ ਫ਼ਲਿਸਤੀ ਚੌਂਕੀ ਤੱਕ ਪਹੁੰਚਣ ਦਾ ਇਰਾਦਾ ਕੀਤਾ ਸੀ, ਇੱਕ ਵੱਡੀ ਤਿੱਖੀ ਚੱਟਾਨ ਸੀ ਅਤੇ ਇੱਕ ਚੱਟਾਨ ਦਾ ਨਾਮ ਬੋਜ਼ੇਜ਼ ਅਤੇ ਦੂਜੇ ਦਾ ਸਨੇਹ ਸੀ।

5ਇੱਕ ਚੱਟਾਨ ਉੱਤਰ ਦੇ ਮਿਕਮਾਸ਼ ਵੱਲ ਅਤੇ ਦੂਜੀ ਦੱਖਣ ਦੇ ਗੇਬਾ ਵੱਲ ਖੜ੍ਹੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.