1 ਸ਼ਮੂਏਲ 14

ਇੱਕ ਚੱਟਾਨ ਉੱਤਰ ਦੇ ਮਿਕਮਾਸ਼ ਵੱਲ ਅਤੇ ਦੂਜੀ ਦੱਖਣ ਦੇ ਗੇਬਾ ਵੱਲ ਖੜ੍ਹੀ ਸੀ।

1 Samuel 14:5 (UKJV) The forefront of the one was situated northward opposite to Michmash, and the other southward opposite to Gibeah.

3ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।

4ਉਸ ਦੱਰੇ ਦੇ ਹਰ ਪਾਸੇ ਜਿਸ ਨੂੰ ਯੋਨਾਥਾਨ ਨੇ ਪਾਰ ਕਰਕੇ ਫ਼ਲਿਸਤੀ ਚੌਂਕੀ ਤੱਕ ਪਹੁੰਚਣ ਦਾ ਇਰਾਦਾ ਕੀਤਾ ਸੀ, ਇੱਕ ਵੱਡੀ ਤਿੱਖੀ ਚੱਟਾਨ ਸੀ ਅਤੇ ਇੱਕ ਚੱਟਾਨ ਦਾ ਨਾਮ ਬੋਜ਼ੇਜ਼ ਅਤੇ ਦੂਜੇ ਦਾ ਸਨੇਹ ਸੀ।

5ਇੱਕ ਚੱਟਾਨ ਉੱਤਰ ਦੇ ਮਿਕਮਾਸ਼ ਵੱਲ ਅਤੇ ਦੂਜੀ ਦੱਖਣ ਦੇ ਗੇਬਾ ਵੱਲ ਖੜ੍ਹੀ ਸੀ।

6ਯੋਨਾਥਾਨ ਨੇ ਆਪਣੇ ਜੁਆਨ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਓ, ਉਹਨਾਂ ਅਸੁੰਨਤ ਮਨੁੱਖਾਂ ਦੀ ਚੌਕੀ ਵੱਲ ਚੱਲੀਏ, ਸ਼ਾਇਦ ਯਾਹਵੇਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਾਹਵੇਹ ਲਈ ਔਖੀ ਨਹੀਂ ਜੋ ਬਹੁਤਿਆਂ ਨਾਲ ਜਾ ਥੋੜ੍ਹੇ ਲੋਕਾਂ ਦੇ ਰਾਹੀ ਛੁਟਕਾਰਾ ਦੇਵੇ।”

7ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕਿਹਾ, “ਉਹ ਸਭ ਕੁਝ ਕਰੋ ਜੋ ਤੇਰੇ ਮਨ ਵਿੱਚ ਹੈ। ਤੁਰੋ ਅਤੇ ਵੇਖੋ; ਮੈਂ ਦਿਲ ਅਤੇ ਰੂਹ ਨਾਲ ਤੁਹਾਡੇ ਨਾਲ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.