1 ਸ਼ਮੂਏਲ 14

ਉਸ ਦੱਰੇ ਦੇ ਹਰ ਪਾਸੇ ਜਿਸ ਨੂੰ ਯੋਨਾਥਾਨ ਨੇ ਪਾਰ ਕਰਕੇ ਫ਼ਲਿਸਤੀ ਚੌਂਕੀ ਤੱਕ ਪਹੁੰਚਣ ਦਾ ਇਰਾਦਾ ਕੀਤਾ ਸੀ, ਇੱਕ ਵੱਡੀ ਤਿੱਖੀ ਚੱਟਾਨ ਸੀ ਅਤੇ ਇੱਕ ਚੱਟਾਨ ਦਾ ਨਾਮ ਬੋਜ਼ੇਜ਼ ਅਤੇ ਦੂਜੇ ਦਾ ਸਨੇਹ ਸੀ।

1 Samuel 14:4 (UKJV) And between the passages, by which Jonathan sought to go over unto the Philistines' garrison, there was a sharp rock on the one side, and a sharp rock on the other side: and the name of the one was Bozez, and the name of the other Seneh.

2ਸ਼ਾਊਲ ਗਿਬਆਹ ਦੇ ਬਾਹਰ ਮਿਗਰੋਨ ਵਿੱਚ ਇੱਕ ਅਨਾਰ ਦੇ ਰੁੱਖ ਹੇਠ ਠਹਿਰਿਆ ਹੋਇਆ ਸੀ ਅਤੇ ਉਸ ਦੇ ਨਾਲ ਤਕਰੀਬਨ ਛੇ ਸੌ ਆਦਮੀ ਸਨ।

3ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।

4ਉਸ ਦੱਰੇ ਦੇ ਹਰ ਪਾਸੇ ਜਿਸ ਨੂੰ ਯੋਨਾਥਾਨ ਨੇ ਪਾਰ ਕਰਕੇ ਫ਼ਲਿਸਤੀ ਚੌਂਕੀ ਤੱਕ ਪਹੁੰਚਣ ਦਾ ਇਰਾਦਾ ਕੀਤਾ ਸੀ, ਇੱਕ ਵੱਡੀ ਤਿੱਖੀ ਚੱਟਾਨ ਸੀ ਅਤੇ ਇੱਕ ਚੱਟਾਨ ਦਾ ਨਾਮ ਬੋਜ਼ੇਜ਼ ਅਤੇ ਦੂਜੇ ਦਾ ਸਨੇਹ ਸੀ।

5ਇੱਕ ਚੱਟਾਨ ਉੱਤਰ ਦੇ ਮਿਕਮਾਸ਼ ਵੱਲ ਅਤੇ ਦੂਜੀ ਦੱਖਣ ਦੇ ਗੇਬਾ ਵੱਲ ਖੜ੍ਹੀ ਸੀ।

6ਯੋਨਾਥਾਨ ਨੇ ਆਪਣੇ ਜੁਆਨ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਓ, ਉਹਨਾਂ ਅਸੁੰਨਤ ਮਨੁੱਖਾਂ ਦੀ ਚੌਕੀ ਵੱਲ ਚੱਲੀਏ, ਸ਼ਾਇਦ ਯਾਹਵੇਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਾਹਵੇਹ ਲਈ ਔਖੀ ਨਹੀਂ ਜੋ ਬਹੁਤਿਆਂ ਨਾਲ ਜਾ ਥੋੜ੍ਹੇ ਲੋਕਾਂ ਦੇ ਰਾਹੀ ਛੁਟਕਾਰਾ ਦੇਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.