1ਤਦ ਹੰਨਾਹ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ: “ਮੇਰਾ ਮਨ ਯਾਹਵੇਹ ਵਿੱਚ ਖੁਸ਼ ਹੈ; ਯਾਹਵੇਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ। ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਸ਼ੇਖੀ ਮਾਰਦਾ ਹੈ। ਕਿਉਂ ਜੋ ਮੈਂ ਤੇਰੇ ਛੁਟਕਾਰੇ ਤੋਂ ਖੁਸ਼ ਹਾਂ।
2“ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ; ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ; ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।
3“ਹੰਕਾਰ ਦੀਆਂ ਗੱਲਾਂ ਹੋਰ ਨਾ ਆਖ ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ, ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ, ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।